News

ਲੁਧਿਆਣਾ ਨੀਲੇ ਡਰਮ ਚੋਂ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ 36 ਘੰਟਿਆਂ ਚ ਸੁਲਝਾਇਆ ਛੇ ਮੁਲਜ਼ਮ ਕੀਤੇ ਗ੍ਰਿਫਤਾਰ, 1 ਮਹਿਲਾ ਅਤੇ 2 ਨਾਲਬਲਿਗ

ਲੁਧਿਆਣਾ ਗਿਆਸਪੁਰਾ ਚੌਂਕ ਨੇੜੇ ਨੀਲੇ ਡਰੰਮ ਦੇ ਵਿੱਚ ਬਰਾਮਦ ਹੋਈ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ 36 ਘੰਟੇ ਦੇ ਵਿੱਚ ਸੁਲਝਾ ਲਿਆ ਹੈ ਅਤੇ ਮਾਮਲੇ ਦੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਦੇ ਵਿੱਚੋਂ ਇੱਕ ਮਹਿਲਾ ਅਤੇ 2 ਨਬਾਲਿਗ ਵੀ ਸ਼ਾਮਿਲ ਹਨ। ਮਾਮਲੇ ਦੇ ਵਿੱਚ ਪੁਲਿਸ ਨੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਮਨੋਜ ਚੌਧਰੀ ਵਜੋਂ ਹੋਈ ਜਦੋਂ ਕੇ ਡਿਵੀਜ਼ਨ ਨੰਬਰ 6 ਅਧੀਨ ਮਾਮਲਾ ਦਰਜ ਕੀਤਾ ਸੀ। ਕਾਤਲਾਂ ਚ ਊਸ਼ਾ, ਵਿਸ਼ਾਲ ਅਤੇ ਜੈਵੀਰ ਦੇ ਨਾਲ ਹੋਰ 3 ਸਾਥੀ ਸ਼ਾਮਿਲ ਸਨ। ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਦੇ ਸੀਨੀਅਰ ਅਫਸਰ ਨੇ ਦੱਸਿਆ ਕਿ ਇਹ ਆਪਸ ਦੇ ਵਿੱਚ ਬੈਠ ਕੇ ਪਾਰਟੀ ਕਰ ਰਹੇ ਸਨ ਇਹਨਾਂ ਵੱਲੋਂ ਸ਼ਰਾਬ ਦਾ ਸੇਵਨ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਮਨੋਜ ਚੌਧਰੀ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਲਾਸ਼ ਨੂੰ ਖੁਰਦਪੁਰਦ ਕਰਨ ਦੇ ਲਈ ਰਸੀਆ ਨਾਲ ਬੰਨ ਦਿੱਤਾ ਗਿਆ ਅਤੇ ਫਿਰ ਇੱਕ ਨੀਲੇ ਡਰੰਮ ਦੇ ਵਿੱਚ ਪਾ ਕੇ ਲਾਸ਼ ਨੂੰ ਡੰਪ ਤੇ ਸੁੱਟ ਦਿੱਤਾ ਜਿਸ ਤੋਂ ਬਾਅਦ ਇਸ ਬਾਰੇ ਜਾਣਕਾਰੀ ਮਿਲੀ ਅਤੇ ਪੁਲਿਸ ਵੱਲੋਂ ਬੜੀ ਹੀ ਡੁੰਘਾਈ ਦੇ ਨਾਲ ਜਾਂਚ ਕੀਤੀ ਉਹਨਾਂ ਕਿਹਾ ਕਿ ਨੰਬਰ ਸੇਫ ਸਿਟੀ ਦੇ ਤਹਿਤ ਲਗਾਏ ਗਏ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਇਸ ਦੀ ਫੁਟੇਜ ਉਹਨਾਂ ਦੇ ਹੱਥ ਲੱਗੀ ਜਿਸ ਦੇ ਅਧਾਰ ਤੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਕਿਹਾ ਕਿ ਲਾਸ਼ ਨੂੰ ਟਿਕਾਣੇ ਲਾਉਣ ਦੇ ਲਈ ਇਹਨਾਂ ਵੱਲੋਂ ਇੱਕ ਈ ਰਿਕਸ਼ਾ ਦਾ ਇਸਤੇਮਾਲ ਵੀ ਕੀਤਾ ਗਿਆ ਸੀ ਹਾਲਾਂਕਿ ਉਸ ਨੂੰ ਇਹ ਪਤਾ ਨਹੀਂ ਸੀ ਕਿ ਇਸ ਡਰਮ ਦੇ ਵਿੱਚ ਲਾਸ਼ ਹੈ ਉਹਨਾਂ ਕਿਹਾ ਕਿ ਮੁਲਜ਼ਮਾਂ ਨੇ ਉਸ ਨੂੰ ਕੋਈ ਵੇਸਟ ਸਮੱਗਰੀ ਹੋਣ ਦਾ ਹਵਾਲਾ ਦੇ ਕੇ ਪੈਸੇ ਦੇ ਕੇ ਉਸਨੂੰ ਡੰਪ ਤੱਕ ਲੈ ਕੇ ਗਏ। ਹਾਲਾਂਕਿ ਉਹਨੇ ਕਿਹਾ ਕਿ ਕਤਲ ਕਰਨ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਿਸ ਇਸ ਦੀ ਹੋਰ ਡੁੰਘਾਈ ਦੇ ਨਾਲ ਤਫਤੀਸ਼ ਕਰ ਰਹੀ ਹੈ।

Comment here

Verified by MonsterInsights