ਗੁਰਦਸਪੁਰ ਦੇ ਨਹਿਰੀ ਵਿਭਾਗ ਦਾ ਪੁਰਾਣਾ ਰਿਕਾਰਡ ਪਿਸਲੇ ਕਈ ਦਿਨਾਂ ਤੋਂ ਦਫਤਰ ਦਾ ਬਰਾਂਡੇ ਵਿੱਚ ਰੁੱਲ ਰਿਹਾ ਹੈ ਜਿਸ ਵਿੱਚ ਕਾਫੀ ਪੁਰਾਣਾ ਕਾਗਜੀ ਰਿਕਾਰਡ ਹੈ ਜਿਸ ਵਿੱਚ ਕਈ ਕਰਮਚਾਰੀਆ ਦੇ ਅਧਾਰ ਕਾਰਡ ਦੀਆ ਫੋਟੋ ਸਟੇਟ ਕਾਪੀਆਂ ਵੀ ਮਜੂਦ ਹਨ ਜਿਸ ਦੀ ਕੋਈ ਵੀ ਕਿਸੇ ਤਰ੍ਹਾਂ ਗਲਤ ਦੁਰਵਰਤੋਂ ਕਰ ਸਕਦਾ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਰਿਕਾਰਡ ਬਿਨੇ ਕਿਸੇ ਤਰੀਕੇ ਦੇ ਕੁੜੇ ਕੱਚਰੇ ਦੀ ਤਰ੍ਹਾਂ ਢੇਰ ਲਗਾਈਆ ਹੋਈਆਂ ਹੈ ਜਿਸ ਵਿੱਚ ਦਫਤਰ ਦੇ ਕਈ ਸਿਕਰੈਟ ਕਾਗਜ ਵੀ ਹੋ ਸਕਦੇ ਹਨ ਜੋ ਰੱਬ ਆਸਰੇ ਖੁੱਲ੍ਹੇ ਵਿੱਚ ਬਰਾਂਡੇ ਵਿੱਚ ਪਏ ਹਨ ਜਦੋਂ ਕੇ ਬਰਸਾਤ ਦੇ ਮੌਸਮ ਵਿੱਚ ਇਹ ਖ਼ਰਾਬ ਵੀ ਹੋ ਸਕਦਾ ਹੈ ਇਸ ਸਬੰਧੀ ਜਦੋ ਦਫਤਰ ਵਿੱਚ ਮਜੂਦ ਸੁਪਰਡੈਂਟ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੁਣ ਕੇ ਤੁਸੀ ਹੋਰ ਵੀ ਹੈਰਾਨ ਹੋ ਜਾਵੋਂਗੇ ਉਹ ਕਹਿ ਰਹੇ ਹਨ ਕੇ ਕੋਈ ਪੁਰਾਣਾ ਰਿਕਾਰਡ ਲੱਭਣ ਵਾਸਤੇ ਇਸ ਸਾਰਾ ਖਿਲਾਰਾ ਪਾਇਆ ਹੈ ਇਸ ਨੂੰ ਜਲਦ ਹੀ ਸੰਭਾਲ ਲਾਵਾਂਗੇ ਹੁਣ ਇਹ ਸੋਚਣ ਵਾਲੀ ਗੱਲ ਹੈ ਕੇ ਅਗਰ ਕੋਈ ਪੁਰਾਣਾ ਰਿਕਾਰਡ ਲੱਭਣਾ ਸੀ ਤਾਂ ਇਸ ਨੂੰ ਦਫਤਰ ਦੇ ਵਰਾਂਡੇ ਵਿੱਚ ਖਿਲਾਰਨ ਦੀ ਕੀ ਜਰੂਰਤ ਸੀ ਉਹ ਦਫਤਰ ਦੇ ਅੰਦਰੋ ਵੀ ਲੱਭਿਆ ਜਾ ਸਕਦਾ ਸੀ ਅਗਰ ਇਹ ਖੁੱਲ੍ਹੇ ਵਿੱਚ ਪਏ ਰਿਕਾਰਡ ਦਾ ਕੋਈ ਨੁਕਸਾਨ ਹੋ ਗਿਆ ਜਾਂ ਚੋਰੀ ਹੋ ਗਿਆ ਤਾਂ ਇਸ ਦਾ ਜੁਮੇਵਾਰੀ ਕੌਣ ਹੋਵੇਗਾ | 
ਗੁਰਦਸਪੁਰ ਦੇ ਨਹਿਰੀ ਵਿਭਾਗ ਦਾ ਪੁਰਾਣਾ ਰਿਕਾਰਡ ਰੱਬ ਭਰੋਸੇ ਪਿਸਲੇ ਕਈ ਦਿਨਾਂ ਤੋਂ ਰੁੱਲ ਰਿਹਾ ਬਰਾਂਡੇ ਵਿੱਚ

Related tags :

Comment here