ਪੈਸਿਆਂ ਦੇ ਮਾਮੂਲੀ ਲੈਣ ਦੇਣ ਨੂੰ ਲੈ ਕੇ ਭੂਆ ਦੇ ਪੁੱਤ ਨੇ ਮਾਮੇ ਦੇ ਪੁੱਤਰ ਦਾ ਟਰੈਕਟਰ ਨਾ ਕੁਚਲ ਕੇ ਕਤਲ ਕਰ ਦਿੱਤਾ। ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭੁਪਿੰਦਰ ਸਿੰਘ ਦਾ ਪੁੱਤਰ ਜਸਕਰਨ ਸਿੰਘ ਬੂਟਾ ਸਿੰਘ ਪੁੱਤਰ ਨਿਰੰਜਨ ਸਿੰਘ ਦਾ ਦਿਹਾੜੀ ਤੇ ਟਰੈਕਟਰ ਚਲਾਉਂਦਾ ਸੀ ਜਿਸ ਦੇ ਪੈਸੇ ਜਸਕਰਨ ਨੇ ਬੂਟਾ ਸਿੰਘ ਤੋਂ ਮੰਗੇ ਤਾਂ ਬੂਟਾ ਸਿੰਘ ਨੇ ਉਸ ਨੂੰ ਉਸਦੇ ਪੈਸੇ ਨਹੀਂ ਦਿੱਤੇ ਜਿਸ ਤੋਂ ਬਾਅਦ ਜਸਕਰਨ ਸਿੰਘ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੂਟਾ ਸਿੰਘ ਨੂੰ ਚੰਗਾ ਨਾ ਲੱਗਾ ਅਤੇ ਉਸਨੇ ਤੇ ਉਸ ਦੇ ਪੁੱਤਰ ਅਬੀ ਅਤੇ ਹੁਸਨ ਨੇ ਜਸਕਰਨ ਨੂੰ ਬੰਨ ਕੇ ਕੁੱਟਿਆ ਅਤੇ ਕਿਹਾ ਕਿ ਬੁਲਾ ਆਪਣੇ ਪਿਓ ਨੂੰ ਤੈਨੂੰ ਉਹ ਛਡਾ ਕੇ ਲੈ ਜਾਵੇ ਜਦ ਜਸਕਰਨ ਨੇ ਆਪਣੇ ਪਿਤਾ ਤਾਂ ਭੁਪਿੰਦਰ ਸਿੰਘ ਨੂੰ ਫੋਨ ਕੀਤਾ ਭੁਪਿੰਦਰ ਸਿੰਘ ਮੌਕੇ ਤੇ ਪਿੰਡ ਝੰਗੀ ਪਨਵਾ ਜਿੱਥੇ ਬੂਟਾ ਸਿੰਘ ਨੇ ਜਸਕਰਨ ਨੂੰ ਬੰਨਿਆ ਹੋਇਆ ਸੀ ਮੌਕੇ ਤੇ ਪਹੁੰਚਿਆ ਤਾਂ ਬੂਟਾ ਸਿੰਘ ਵੱਲੋਂ ਭੁਪਿੰਦਰ ਸਿੰਘ ਤੇ ਟਰੈਕਟਰ ਚੜਾ ਦਿੱਤਾ। ਦੱਸਿਆ ਗਿਆ ਹੈ ਕਿ ਬੂਟਾ ਸਿੰਘ ਨੇ ਭੁਪਿੰਦਰ ਸਿੰਘ ਨੂੰ ਤਿੰਨ ਚਾਰ ਵਾਰ ਟਰੈਕਟਰ ਨਾਲ ਕੁਚਲਿਆ ਜਿਸ ਤੋਂ ਬਾਅਦ ਭੁਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਜਸਕਰਨ ਆਪਣੇ ਮ੍ਰਿਤਕ ਪਿਤਾ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲੈ ਕੇ ਆਇਆ ਤਾਂ ਇੱਥੇ ਡਾਕਟਰ ਭੁਪਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਭੁਪਿੰਦਰ ਸਿੰਘ ਬੂਟਾ ਸਿੰਘ ਦੇ ਮਾਮੇ ਦਾ ਪੁੱਤਰ ਸੀ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਰਤਕ ਭੁਪਿੰਦਰ ਸਿੰਘ ਦੇ ਪੁੱਤਰ ਜਸਕਰਨ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅਤੇ ਸਾਨੂੰ ਇਨਸਾਫ ਦਵਾਇਆ ਜਾਏ ।
ਉਧਰ ਐਸ ਐਚ ਓ ਡੇਰਾ ਬਾਬਾ ਨਾਨਕ ਸਤਪਾਲ ਸਿੰਘ ਨਾਲ ਜਦ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ |
ਪੈਸੇ ਦੇ ਲੈਣ ਦੇਣ ਦੇ ਚਲਦੇ ਭੂਆ ਦੇ ਪੁੱਤਰ ਨੇ ਟਰੈਕਟਰ ਨਾਲ ਕੁਚਲ ਕੇ ਕੀਤਾ ਮਾਮੇ ਦੇ ਪੁੱਤਰ ਦਾ ਕਤਲ

Related tags :
Comment here