ਵਿਸਾਖੀ ਦੇ ਦਿਹਾੜੇ ਤੇ ਇਸ਼ਨਾਨ ਕਰਨ ਗਏ ਚਾਰ ਨੌਜਵਾਨਾਂ ਦੀ ਦਰਿਆ ਬਿਆਸ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਜਿਹਨਾਂ ਦੀ ਪਹਿਚਾਣ ਪਿੰਡ ਪੀਰੇ ਵਾਲ ਵਾਸੀ ਜਸਪਾਲ ਸਿੰਘ ਪੁੱਤਰ ਕਲਮਜੀਤ ਸਿੰਘ, ਅਰਸ਼ਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ, ਵਿਸ਼ਾਲ ਪੁੱਤਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰਪਾਲ ਪਿੰਡ ਪੀਰੇਵਾਲ ਵਾਸੀ ਵਜੋਂ ਹੋਈ ਹੈ ਜਿਹਨਾਂ ਵਿੱਚ ਜਸਪਾਲ ਸਿੰਘ ਅਤੇ ਅਰਸ਼ਦੀਪ ਦੀ ਤਲਾਸ਼ ਕਰਕੇ ਹਸਪਤਾਲ ਵਿੱਚ ਦਿੱਤਾ ਗਿਆ ਜਿਥੇ ਡਿਊਟੀ ਡਾਕਟਰ ਵਲੋਂ ਉਹਨਾਂ ਨੂੰ ਮਿਲਤਿਕ ਐਲਾਨ ਦਿੱਤਾ ਹੈ ਦੂਜੇ ਪਾਸੇ ਵਿਸ਼ਾਲ ਅਤੇ ਗੁਰਪ੍ਰੀਤ ਦੀ ਐਨ ਡੀ ਆਰ ਐਫ ਟੀਮਾਂ ਵਲੋਂ ਤਲਾਸ਼ ਕੀਤੀ ਜਾ ਰਹੀ ਹੈ ਜ਼ਿਲਾ ਪ੍ਰਸ਼ਾਸਨ ਵਲੋਂ ਘਟਨਾ ਸਥਾਨ ਤੇ ਪਹੁੰਚੇ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਕਪੁਰਥਲਾ, ਅਤੇ ਥਾਣਾ ਫੱਤੂਢੀਗਾ ਮੁਖੀ ਅਮਨਦੀਪ ਕੌਰ ਅਤੇ ਹੋਰ ਆਲ਼ਾ ਅਧਿਕਾਰੀ ਪੂਰੇ ਮਾਮਲੇ ਤੇ ਨਜ਼ਰ ਰੱਖ ਰਹੇ ਹਨ |
ਵਿਸਾਖੀ ਨਹਾਉਣ ਗਏ ਬਿਆਸ ਦਰਿਆ ‘ਚ ਡੁੱਬੇ ਮੁੰਡੇ

Related tags :
Comment here