News

ਪਿੰਡ ਮਾਹਲਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ ਨੂੰ ਭਰਵਾਂ ਸਮਰਥਨ

ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪਿੰਡ ਮਾਹਲਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਬਹੁਤ ਪ੍ਰਭਾਵਸ਼ਾਲੀ ਇਕੱਤਰਤਾ ਕੀਤੀ ਗਈ ,ਜਿਸ ਵਿੱਚ ਸਰਦਾਰ ਪ੍ਰਗਟ ਸਿੰਘ ਮਾਹਲ,ਸਰਦਾਰ ਰਘਵੀਰ ਸਿੰਘ ਵਿਰਦੀ,ਸੁਖਬੀਰ ਸਿੰਘ ਕਸੇਲ,ਗਿਆਨ ਸਿੰਘ ਗਿੱਲ,ਬਲਵਿੰਦਰ ਸਿੰਘ ਵੇਗੇਵਾਲ,ਧਰਮ ਸਿੰਘ ਠਠਗੜ੍ਹ,ਪਾਲ ਸਿੰਘ ਮਾਹਲ,ਸਵਰਨ ਸਿੰਘ ਮਾਹਲ,ਸ਼੍ਰੀ ਕਮਲ ਕੁਮਾਰ,ਅਜੀਤ ਸਿੰਘ (ਨਿਹੰਗ ਸਿੰਘ), ਮੇਜਰ ਸਿੰਘ ਕਲੇਰ,ਅਵਤਾਰ ਸਿੰਘ ਮਾਹਲ,ਗੁਰਸੇਵਕ ਸਿੰਘ,ਤਰਮਨਪ੍ਰੀਤ ਸਿੰਘ ਮਾਹਲ,ਗੁਰਜਿੰਦਰ ਸਿੰਘ ਖਾਪੜ-ਖੇੜੀ,ਬਲਦੇਵ ਸਿੰਘ ਸਰਪੰਚ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪੰਥਕ ਅਕਾਲੀ ਲਹਿਰ ਦਾ ਡੱਟ ਕੇ ਸਾਥ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਪੰਥ ਤੇ ਗ੍ਰੰਥ ਦੇ ਸਿਧਾਂਤ ਅਤੇ ਪੰਜ ਸਿੰਘ ਸਾਹਿਬਾਨਾਂ ਦਾ ਜੋ ਹਸ਼ਰ ਹੋ ਰਿਹਾ ਹੈ, ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਜੋ ਇਹਨਾਂ ਦਾ ਅਪਮਾਨ ਕਰ ਰਹੀ ਹੈ, ਉਸ ਬਾਰੇ ਜਾਣਕਾਰੀ ਦਿੱਤੀ। ਸਿੰਘ ਸਾਹਿਬ ਨੇ ਦੱਸਿਆ ਕਿ ਪੰਜ ਪਿਆਰੇ ਗੁਰੂ ਸਾਹਿਬ ਜੀ ਦਾ ਸਰੀਰ ਹਨ ਅਤੇ ਇਹ ਸੁਖਬੀਰ ਬਾਦਲ ਜਾਂ ਕਿਸੇ ਹੋਰ ਧਨਾਡ ਦੇ ਨੌਕਰ ਨਹੀਂ ਹੋ ਸਕਦੇ ਕਿਉਂਕਿ ਦਸਮ ਪਾਤਸ਼ਾਹ ਦਾ ਜੋ ਸਰੀਰ ਹੈ,ਉਹ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ। ਇਸ ਲਈ ਇਸ ਅਪਮਾਨ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰ ਸਕਦੀ।
ਸਿੰਘ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਇਸ ਜੁੰਡਲੀ ਨੂੰ ਪ੍ਰਬੰਧਕ ਕਮੇਟੀ ਤੋਂ ਬਾਹਰ ਕਰੀਏ ਤਾਂ ਜੋ ਗੁਰੂਘਰ ਦੇ ਸਿਧਾਂਤ,ਸਰਮਾਏ ਅਤੇ ਜਾਇਦਾਦਾਂ ਨੂੰ ਬਚਾਇਆ ਜਾ ਸਕੇ,ਲੋੜਵੰਦਾਂ ਨੂੰ ਸਿਹਤ ਅਤੇ ਸਿੱਖਿਆ,ਯਾਤਰੂਆਂ ਨੂੰ ਗੁਰੂ ਘਰਾਂ ਵਿੱਚ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਸਕਣ।

 

Comment here

Verified by MonsterInsights