ਅੱਜ 2 ਮਾਰਚ ਨੂੰ ਨਗਰ ਕੌਂਸਲ ਡੇਰਾ ਬਾਬਾ ਦੇ ਕੁੱਲ 7812 ਵੋਟਰ , ਜਿਨ੍ਹਾਂ ਵਿੱਚ 3992 ਮਰਦ ਅਤੇ 3820 ਔਰਤਾਂ ਵੋਟਰ ਸਨ ਅਤੇ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਕੁੱਲ 13 ਵਾਰਡ ਹਨ ਅਤੇ ਡੇਰਾ ਬਾਬਾ ਨਾਨਕ ਨਗਰ ਕੌਂਸਲ ਚੋਣ ਵਿੱਚ 37 ਉਮੀਦਵਾਰ ਚੋਣ ਲੜ ਰਹੇ ਹਨ ਇਸ ਮੌਕੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ 13 ਵਿਚੋਂ 9 ਸੀਟਾਂ ਜਿੱਤ ਕੇ ਬਹੁਮਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਜਦੋਕਿ ਕਾਂਗਰਸ ਪਾਰਟੀ 4 ਸੀਟਾ ਹੀ ਜਿੱਤ ਸਕੀ ਉਥੇ ਹੀ ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਇਸ ਮੋਕੇ ਡੇਰਾ ਬਾਬਾ ਨਾਨਕ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕੇ ਸਾਡੀ ਪਾਰਟੀ ਇਸ ਨਗਰ ਕੌਂਸਲ ਵਿਚ ਆਪਣਾ ਪ੍ਰਧਾਨ ਬਣਾਏਗੀ ਅਤੇ ਪਿਛਲੇ ਲੱਭੇ ਸਮੇ ਤੋ ਬੰਦ ਪਏ ਵਿਕਾਸ ਦੇ ਕੰਮ ਕਾਰਵਾਏਗੀ ਇੱਥੇ ਇਹ ਵੀ ਜਿਕਰਯੋਗ ਹੈ ਕੇ ਡੇਰਾ ਬਾਬਾ ਨਾਨਕ ਦੀ ਹੋਈ ਨਗਰ ਕੌਂਸਲ ਦੀ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ ਕੋਈ ਵੀ ਸੀਟ ਜਿੱਤਣ ਵਿੱਚ ਕਾਮਯਾਬ ਨਹੀ ਹੋਏ ਉਥੇ ਹੀ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਸਮਰੱਥਕਾ ਵਲੋਂ ਢੋਲ ਵਜੇ ਕੇ ਅਤੇ ਲੱਡੂ ਵੰਡ ਕੇ ਖ਼ੁਸ਼ੀ ਜਾਹਰ ਕੀਤੀ ਗਈ ।



Comment here