ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਹੋਇਆ ਹੰਗਾਮਾ ਰੇੜੀ ਫੜੀਆਂ ਚੁੱਕਣ ਵੇਲੇ ਰੋ ਪਈ ਮਹਿਲਾ, ਕਹਿੰਦੀ ਮੇਰਾ ਪਤੀ ਬਿਮਾਰ, ਨਹੀਂ ਚੱਲਦਾ ਘਰ ਦਾ ਖਰਚਾ 70 ਸਾਲ ਦੀ ਬਜ਼ੁਰਗ ਨੇ ਵੀ ਦੱਸੀ ਆਪਣੀ ਕਹਾਣੀ, ਐਸਐਚਓ ਤੇ ਇਲਜ਼ਾਮ, ਐਸ ਐਚ ਓ ਨੇ ਕਿਹਾ ਗੈਰ ਕਾਨੂੰਨੀ ਫੜੀਆਂ ਨਹੀਂ ਲੱਗਣ ਦੇਵਾਂਗੇ।
ਲੁਧਿਆਣਾ ਦੇ ਵਿੱਚ ਰੇੜੀ ਫੜੀਆਂ ਚੁੱਕਣ ਨੂੰ ਲੈਕੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਰੇੜੀ ਫੜੀਆਂ ਲਾਉਣ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ ਇਸ ਦੌਰਾਨ ਇੱਕ ਮਹਿਲਾ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਉਸਨੇ ਕਿਹਾ ਕਿ ਉਸਦਾ ਪਤੀ ਬਿਮਾਰ ਹੈ ਸਾਰਾ ਘਰ ਦਾ ਖਰਚਾ ਇਹਨਾਂ ਰੇੜੀਆਂ ਫੜੀਆਂ ਤੁਸੀਂ ਚੱਲਦਾ ਹੈ, ਉਹਨਾਂ ਕਿਹਾ ਕਿ ਉਸਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਉਹ ਕੌਮਾਂ ਦੇ ਵਿੱਚ ਹੈ ਆਪਣੇ ਘਰ ਦਾ ਖਰਚਾ ਉਹ ਇਸ ਤੋਂ ਹੀ ਚਲਾਉਂਦੀ ਹੈ ਪਰ ਐਸਐਚ ਓ ਸਾਨੂੰ ਰੇੜੀ ਫੜੀਆਂ ਲਾਉਣ ਤੋਂ ਰੋਕ ਰਿਹਾ ਹੈ। ਉਹਨਾਂ ਕਿਹਾ ਜਦੋਂ ਕਿ ਸਾਨੂੰ ਲੁਧਿਆਣਾ ਦੀ ਮੇਅਰ ਨੇ ਵੀ ਇਹ ਕਹਿ ਦਿੱਤਾ ਹੈ ਕਿ ਤੁਸੀਂ ਰੇੜੀਆਂ ਲਗਾ ਸਕਦੇ ਹੋ। ਇਸ ਦੌਰਾਨ ਰੇੜੀਆਂ ਫੜੀਆਂ ਲਾਉਣ ਵਾਲਿਆਂ ਨੇ ਕਿਹਾ ਕਿ ਪਿੱਛੇ ਮਾਰਕੀਟ ਵਾਲੇ ਜਾਣ ਬੁੱਝ ਕੇ ਪੁਲਿਸ ਨੂੰ ਵਰਗਲਾ ਕੇ ਸਾਨੂੰ ਹਟਵਾ ਰਹੇ ਨੇ। ਉਹਨਾਂ ਨੇ ਕਿਹਾ ਕਿ ਜਦੋਂ ਕਿ ਸਾਡੇ ਕੋਲ ਬਕਾਇਦਾ ਕਾਰਪੋਰੇਸ਼ਨ ਵੱਲੋਂ ਕੱਟੀਆਂ ਗਈਆਂ ਪਰਚੀਆਂ ਵੀ ਹਨ ਸਾਡੇ ਕਾਰਡ ਬਣੇ ਹੋਏ ਹਨ ਅਸੀਂ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।
ਹਾਲਾਂਕਿ ਇਸ ਸਬੰਧੀ ਜਦੋਂ ਐਸਐਚਓ ਗਗਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਇਹ ਗੈਰ ਕਾਨੂੰਨੀ ਫੜੀਆਂ ਲਗਾਉਂਦੇ ਹਨ। ਸਾਨੂੰ ਉੱਪਰੋਂ ਆਰਡਰ ਆਏ ਹਨ ਅਸੀਂ ਕਿਸੇ ਵੀ ਤਰ੍ਹਾਂ ਗੈਰ ਕਾਨੂੰਨੀ ਕਬਜ਼ਾ ਨਹੀਂ ਹੋਣ ਦੇਵਾਂਗੇ ਉਹਨਾਂ ਕਿਹਾ ਕਿ ਇਸੇ ਕਰਕੇ ਇਹਨਾਂ ਨੂੰ ਇੱਥੋਂ ਹਟਾਇਆ ਜਾ ਰਿਹਾ ਹੈ। ਐਸ ਐਚ ਓ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਇਹ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਸਾਨੂੰ ਜੋ ਅਧਿਕਾਰਕ ਤੌਰ ਤੇ ਆਰਡਰ ਆਏ ਹਨ ਉਸ ਦੇ ਮੁਤਾਬਿਕ ਹੀ ਅਸੀਂ ਕੰਮ ਕਰ ਰਹੇ ਹਨ।