ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਭਿਆਨਕ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਹ ਐਕਸੀਡੈਂਟ ਅੰਮ੍ਰਿਤਸਰ ਮਜੀਠਾ ਬਾਈਪਾਸ ਖੰਨਾ ਪੇਪਰ ਮਿਲਦੇ ਸਾਹਮਣੇ ਹੋਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਿਫਟ ਕਾਰ ਜੋ ਕਿ ਕਿਸੇ ਵਿਆਹ ਦੇ ਪ੍ਰੋਗਰਾਮ ਤੋਂ ਸਾਰਾ ਪਰਿਵਾਰ ਆ ਰਿਹਾ ਸੀ ਤੇ ਉਸਦੇ ਕਾਰ ਚਲਾਉਣ ਵਾਲੇ ਚਾਲਕ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਜਿਸ ਵੱਲੋਂ ਐਕਸੀਡੈਂਟ ਨੂੰ ਅੰਜਾਮ ਦਿੱਤਾ ਗਿਆ ਹੈ ਮੌਕੇ ਤੇ ਖੜੇ ਚਸ਼ਮ ਦੀਦਾਂ ਨੇ ਦੱਸਿਆ ਕਿ ਦੋ ਮੋਟਰਸਾਈਕਲ ਅਤੇ ਇੱਕ ਟਰੈਕਟਰ ਜਾ ਰਹੇ ਸਨ ਜਿਨਾਂ ਨੂੰ ਪਿੱਛੋਂ ਦੀ ਸ਼ਿਫਟ ਕਾਰ ਵਾਲੇ ਨੇ ਟੱਕਰ ਮਾਰ ਦਿੱਤੀ ਤੇ ਦੋਨੋਂ ਮੋਟਰਸਾਈਕਲਾਂ ਸਵਾਰਾਂ ਨੂੰ ਬੁਰੀ ਤਰਹਾਂ ਜਖਮੀ ਕਰ ਦਿੱਤਾ ਇਸ ਮੌਕੇ ਚਸ਼ਮਦੀਦਾਂ ਨੇ ਦੱਸਿਆ ਕਿ ਸ਼ਿਫਟ ਕਾਰ ਵਾਲੇ ਨੇ ਇੰਨੀ ਭਿਆਨਕ ਟੱਕਰ ਮਾਰੀ ਗਈ ਇੱਕ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਲੱਤ ਟੁੱਟ ਗਈ। ਤੇ ਦੂਸਰੇ ਮੋਟਰਸਾਈਕਲ ਸਵਾਰ ਦਾ ਗਿੱਟਾ ਟੁੱਟਾ ਦੱਸਿਆ ਜਾ ਰਿਹਾ ਹੈ। ਗੰਭੀਰ ਰੂਪ ਵਿੱਚ ਉਹਨਾਂ ਨੂੰ ਐਬੂਲੈਂਸ ਰਾਹੀਂ ਹਸਪਤਾਲ ਵਿੱਚ ਭੇਜਿਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਾਰ ਚਾਲਕ ਨੇ ਮੀਡੀਆ ਦੇ ਨਾਲ ਵੀ ਕਾਫੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨੇ ਕਾਫੀ ਸ਼ਰਾਬ ਪੀ ਰੱਖੀ ਸੀ ਉੱਥੇ ਹੀ ਟਰੈਕਟਰ ਚਾਲਕ ਨੇ ਦੱਸਿਆ ਕਿ ਅਸੀਂ ਖੰਨਾ ਪੇਪਰ ਮਿਲ ਚੋਂ ਸਮਾਨ ਲੈ ਕੇ ਜਾ ਰਹੇ ਸਾਂ ਜਦੋਂ ਵਾਪਸ ਖੰਨਾ ਪੇਪਰ ਮਿਲ ਨੂੰ ਆਏ ਤਾਂ ਇੱਕ ਸ਼ਿਫਟ ਕਾਰ ਵਾਲੇ ਨੇ ਪਿੱਛੋਂ ਦੀ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਉਹਨਾਂ ਦਾ ਟਰੈਕਟਰ ਫੁਟ ਪਾ ਤੇ ਜਾ ਚੜਿਆ ਤੇ ਬਾਅਦ ਵਿੱਚ ਉਸਨੇ ਕਾਰ ਚਾਲਕ ਨੇ ਮੋਟਰਸਾਈਕਲਾਂ ਨੂੰ ਵੀ ਟੱਕਰ ਮਾਰੀ ਜਿਸ ਤੇ ਚਲਦੇ ਮੋਟਰਸਾਈਕਲ ਸਵਾਰ ਗੰਭੀਰ ਰੂਪ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਮੌਕੇ ਤੇ ਪੁੱਜੇ ਮੀਠਾ ਰੋਡ ਤੇ ਪੁਲਿਸ ਅਧਿਕਾਰ ੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਐਸੀ ਮੌਕੇ ਤੇ ਪੁੱਜੇ ਹਾਂ ਫਿਲਹਾਲ ਜਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਲੈ ਕੇ ਗਏ ਹਨ। ਤੇ ਕਾਰ ਚਾਲਕ ਤੇ ਉਸਦਾ ਪਰਿਵਾਰ ਵੀ ਫਿਲਹਾਲ ਫਰਾਰ ਹੈ ਅਸੀਂ ਆਲੇ ਦੁਆਲੇ ਦੇ ਸੀਸੀਟੀ ਕੈਮਰੇ ਖੰਗਾਲ ਕੇ ਚੈੱਕ ਕਰਾਂਗੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੇਰ ਰਾਤ ਹੋਇਆ ਭਿਆਨਕ ਐਕਸੀਡੈਂਟ, ਜਿਆਦਾ ਸ਼ਰਾਬ ਪੀਤੀ ਹੋਣ ਕਾਰਨ ਹੋਈ ਜ਼ਬਰਦਸਤ ਟੱਕਰ !
February 1, 20250
Related tags :
#DrunkDriving #RoadSafety#LateNightCrash
Related Articles
August 20, 20220
ਲੰਪੀ ਵਾਇਰਸ ਨੇ ਪਾਇਆ ਵਖ਼ਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਐਤਵਾਰ ਵੀ ਕਰਨਾ ਪਊ ਕੰਮ
ਪੰਜਾਬ ਵਿੱਚ ਲੰਪੀ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚਲਾਈ ਜਾ ਰਹੀ ਪਸ਼ੂਆਂ ਦੇ ਟੀਕਾਕਰਨ ਨੂੰ ਸਫ਼ਲ ਬਣਾਉਣ ਲਈ ਹੁਣ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਮੂਹ
Read More
November 29, 20210
ਮੋਬਾਈਲ ਟਾਵਰ ‘ਤੇ ਚੜ੍ਹੇ ਅਧਿਆਪਕ ਸੋਹਨ ਸਿੰਘ ਦੀ ਪਤਨੀ ਦੀ ਚੰਨੀ ਸਰਕਾਰ ਨੂੰ ਚੇਤਾਵਨੀ
ਪਿਛਲੇ 3 ਦਿਨਾਂ ਤੋਂ ਮੋਬਾਈਲ ਟਾਵਰ ‘ਤੇ ਬੈਠੇ ਸੋਹਨ ਸਿੰਘ ਦੀ ਪਤਨੀ ਨੇ ਚੰਨੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਦੇ ਪਤੀ ਨੂੰ ਕੁੱਝ ਵੀ ਹੋਇਆ ਤਾਂ ਉਹ ਅਤੇ ਉਸ ਦਾ ਪੁੱਤਰ ਵੀ ਖੁਦਕੁਸ਼ੀ ਕਰ ਲੈਣਗੇ ਅਤੇ ਇਸ ਸਭ ਦੀ ਜਿੰਮੇਵ
Read More
November 16, 20210
ਹਾਰਦਿਕ ਪੰਡਿਆ ਨੂੰ ਹਵਾਈ ਅੱਡੇ ‘ਤੇ ਝਟਕਾ, ਕਸਟਮ ਵਿਭਾਗ ਵੱਲੋਂ 5 ਕਰੋੜ ਦੀਆਂ ਦੋ ਘੜੀਆਂ ਜ਼ਬਤ
ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਿਆ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਇਹ ਖਿਡਾਰੀ ਮੈਦਾਨ ‘ਤੇ ਤਾਂ ਫਾਰਮ ਲਈ ਸੰਘਰਸ਼ ਕਰ ਹੀ ਰਿਹਾ ਹੈ ਪਰ ਨਾਲ ਹੀ ਬਾਹਰ ਵੀ ਪਰੇਸ਼ਾਨੀ ਵਿੱਚ ਹੈ। ਦਰਅਸਲ, ਹਾਰਦਿਕ ਪੰਡਿਆ ਜਦੋਂ ਟੀਮ ਦੇ ਬਾਕੀ ਖਿਡਾਰੀਆਂ ਨਾਲ
Read More
Comment here