Site icon SMZ NEWS

ਦੇਰ ਰਾਤ ਹੋਇਆ ਭਿਆਨਕ ਐਕਸੀਡੈਂਟ, ਜਿਆਦਾ ਸ਼ਰਾਬ ਪੀਤੀ ਹੋਣ ਕਾਰਨ ਹੋਈ ਜ਼ਬਰਦਸਤ ਟੱਕਰ !

ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਭਿਆਨਕ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਹ ਐਕਸੀਡੈਂਟ ਅੰਮ੍ਰਿਤਸਰ ਮਜੀਠਾ ਬਾਈਪਾਸ ਖੰਨਾ ਪੇਪਰ ਮਿਲਦੇ ਸਾਹਮਣੇ ਹੋਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਿਫਟ ਕਾਰ ਜੋ ਕਿ ਕਿਸੇ ਵਿਆਹ ਦੇ ਪ੍ਰੋਗਰਾਮ ਤੋਂ ਸਾਰਾ ਪਰਿਵਾਰ ਆ ਰਿਹਾ ਸੀ ਤੇ ਉਸਦੇ ਕਾਰ ਚਲਾਉਣ ਵਾਲੇ ਚਾਲਕ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਜਿਸ ਵੱਲੋਂ ਐਕਸੀਡੈਂਟ ਨੂੰ ਅੰਜਾਮ ਦਿੱਤਾ ਗਿਆ ਹੈ ਮੌਕੇ ਤੇ ਖੜੇ ਚਸ਼ਮ ਦੀਦਾਂ ਨੇ ਦੱਸਿਆ ਕਿ ਦੋ ਮੋਟਰਸਾਈਕਲ ਅਤੇ ਇੱਕ ਟਰੈਕਟਰ ਜਾ ਰਹੇ ਸਨ ਜਿਨਾਂ ਨੂੰ ਪਿੱਛੋਂ ਦੀ ਸ਼ਿਫਟ ਕਾਰ ਵਾਲੇ ਨੇ ਟੱਕਰ ਮਾਰ ਦਿੱਤੀ ਤੇ ਦੋਨੋਂ ਮੋਟਰਸਾਈਕਲਾਂ ਸਵਾਰਾਂ ਨੂੰ ਬੁਰੀ ਤਰਹਾਂ ਜਖਮੀ ਕਰ ਦਿੱਤਾ ਇਸ ਮੌਕੇ ਚਸ਼ਮਦੀਦਾਂ ਨੇ ਦੱਸਿਆ ਕਿ ਸ਼ਿਫਟ ਕਾਰ ਵਾਲੇ ਨੇ ਇੰਨੀ ਭਿਆਨਕ ਟੱਕਰ ਮਾਰੀ ਗਈ ਇੱਕ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਲੱਤ ਟੁੱਟ ਗਈ। ਤੇ ਦੂਸਰੇ ਮੋਟਰਸਾਈਕਲ ਸਵਾਰ ਦਾ ਗਿੱਟਾ ਟੁੱਟਾ ਦੱਸਿਆ ਜਾ ਰਿਹਾ ਹੈ। ਗੰਭੀਰ ਰੂਪ ਵਿੱਚ ਉਹਨਾਂ ਨੂੰ ਐਬੂਲੈਂਸ ਰਾਹੀਂ ਹਸਪਤਾਲ ਵਿੱਚ ਭੇਜਿਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਾਰ ਚਾਲਕ ਨੇ ਮੀਡੀਆ ਦੇ ਨਾਲ ਵੀ ਕਾਫੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨੇ ਕਾਫੀ ਸ਼ਰਾਬ ਪੀ ਰੱਖੀ ਸੀ ਉੱਥੇ ਹੀ ਟਰੈਕਟਰ ਚਾਲਕ ਨੇ ਦੱਸਿਆ ਕਿ ਅਸੀਂ ਖੰਨਾ ਪੇਪਰ ਮਿਲ ਚੋਂ ਸਮਾਨ ਲੈ ਕੇ ਜਾ ਰਹੇ ਸਾਂ ਜਦੋਂ ਵਾਪਸ ਖੰਨਾ ਪੇਪਰ ਮਿਲ ਨੂੰ ਆਏ ਤਾਂ ਇੱਕ ਸ਼ਿਫਟ ਕਾਰ ਵਾਲੇ ਨੇ ਪਿੱਛੋਂ ਦੀ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਉਹਨਾਂ ਦਾ ਟਰੈਕਟਰ ਫੁਟ ਪਾ ਤੇ ਜਾ ਚੜਿਆ ਤੇ ਬਾਅਦ ਵਿੱਚ ਉਸਨੇ ਕਾਰ ਚਾਲਕ ਨੇ ਮੋਟਰਸਾਈਕਲਾਂ ਨੂੰ ਵੀ ਟੱਕਰ ਮਾਰੀ ਜਿਸ ਤੇ ਚਲਦੇ ਮੋਟਰਸਾਈਕਲ ਸਵਾਰ ਗੰਭੀਰ ਰੂਪ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਮੌਕੇ ਤੇ ਪੁੱਜੇ ਮੀਠਾ ਰੋਡ ਤੇ ਪੁਲਿਸ ਅਧਿਕਾਰ ੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਐਸੀ ਮੌਕੇ ਤੇ ਪੁੱਜੇ ਹਾਂ ਫਿਲਹਾਲ ਜਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਲੈ ਕੇ ਗਏ ਹਨ। ਤੇ ਕਾਰ ਚਾਲਕ ਤੇ ਉਸਦਾ ਪਰਿਵਾਰ ਵੀ ਫਿਲਹਾਲ ਫਰਾਰ ਹੈ ਅਸੀਂ ਆਲੇ ਦੁਆਲੇ ਦੇ ਸੀਸੀਟੀ ਕੈਮਰੇ ਖੰਗਾਲ ਕੇ ਚੈੱਕ ਕਰਾਂਗੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version