ਸਿਵਲ ਸਰਜਨ ਮਾਲੇਰਕੋਟਲਾ ਡਾ.ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਸਬ ਸੈਂਟਰ ਮਿੱਠੇਵਾਲ ਵਿਖ਼ੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਸਟਾਫ਼ ਮੈਂਬਰ ਤੇ ਟੀਮ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਤੇ ਸਟਾਫ਼ ਵੱਲੋਂ ਪਿੰਡ ਦੇ ਲੋੜਵੰਦ ਬਜ਼ੁਰਗਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਗ੍ਰਾਮ ਪੰਚਾਇਤ ਤੇ ਸਰਪੰਚ ਕੁਲਦੀਪ ਸਿੰਘ ਅਤੇ ਜਥੇਦਾਰ ਸੁਖਦੇਵ ਸਿੰਘ ਨੇ ਕਿਹਾ ਕੇ ਇਹ ਸਿਹਤ ਕੇਂਦਰ ਦੇ ਸਟਾਫ਼ ਦੀ ਮਿਹਨਤ ਹੈ ਜੋ ਪਿੰਡ ਮਿੱਠੇਵਾਲ ਦਾ ਸਿਹਤ ਕੇਂਦਰ ਅੱਜ ਵੱਡੀ ਤਰੱਕੀ ਕਰ ਰਿਹਾ ਹੈ ਇਸ ਮੌਕੇ ਉਹਨਾਂ ਅੱਗੇ ਕਿਹਾ ਕੇ ਟੀਮ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾ ਦੀ ਸੇਵਾ ਕਰ ਰਹੇ ਹਨ ਅਤੇ ਹਰ ਵਾਰ ਸਰਦੀਆਂ ਦੇ ਵਿੱਚ ਜਰੂਰਤਮੰਦਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਕੰਬਲ ਵੰਡ ਦੇ ਮਾਨਵਤਾ ਦੀ ਸੇਵਾ ਦਾ ਕਾਰਜ ਕਰ ਰਹੇ ਹਨ | ਉਹਨਾਂ ਕਿਹਾ ਕੇ ਸਿਹਤ ਕੇਂਦਰ ਮਿੱਠੇਵਾਲ ਵੱਲੋਂ ਜਿੱਥੇ ਸਿਹਤ ਸੇਵਾਵਾਂ ਰਾਹੀਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਦਾਨੀ ਸੱਜਣਾ ਦੀ ਮਦਦ ਦੇ ਨਾਲ ਸੈਂਟਰ ਦੀ ਨੁਹਾਰ ਬਦਲਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਇਹ ਕੋਸ਼ਿਸ ਬਹੁਤ ਹੱਦ ਤੱਕ ਸਫ਼ਲ ਵੀ ਹੋਈ ਹੈ |
ਸਿਹਤ ਕੇਂਦਰ ਮਿੱਠੇਵਾਲ ਵਿਖ਼ੇ ਮਨਾਈ ਲੋਹੜੀ , ਇਸ ਮੌਕੇ ਲੋੜਵੰਦਾਂ ਨੂੰ ਵੰਡੇ ਕੰਬਲ
January 15, 20250
Related Articles
February 20, 20240
पीएम मोदी से मिले कैप्टन अमरिंदर सिंह, कहा- ‘जल्द निकलेगा खेती के मुद्दे का संतोषजनक समाधान’
भारतीय जनता पार्टी के वरिष्ठ नेता और पंजाब के पूर्व मुख्यमंत्री कैप्टन अमरिंदर सिंह ने सोमवार को प्रधानमंत्री नरेंद्र मोदी से मुलाकात की। कैप्टन अमरिन्दर सिंह ने कहा कि किसानों के मुद्दों समेत पंजाब स
Read More
October 3, 20240
ਲੋੜਵੰਦਾਂ ਨੂੰ ਰਾਸ਼ਨ ਵੰਡਣ ਦਾ ਵਿਸ਼ੇਸ਼ ਉਪਰਾਲਾ |
ਅੱਜ ਦਾਤਾ ਬੰਦੀ ਛੋੜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਟਾ,ਦਾਲ,ਚਾਵਲ, ਦਾਲਾ,ਖੰਡ-ਪੱਤੀ ਅਤੇ ਹੋਰ ਘਰੇਲੂ ਵਰਤੋ ਵਾਲਾ ਸਮਾਨ ਆਦਿ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਹੱਥੀ ਰਾਸ਼ਨ ਵੰਡਣ ਦੀ ਸੇਵਾ ਕੀਤੀ ਅਤੇ
Read More
December 16, 20240
ਕੜਾਕੇ ਦੀ ਠੰਡ ‘ਚ ਢਾਹ ਦਿੱਤਾ ਗਰੀਬ ਦਾ ਘਰ
ਮਾਮਲਾ ਗੁਰਦਾਸਪੁਰ ਦੇ ਪਿੰਡ ਭੰਡਵਾਂ ਤੋਂ ਸਾਮਣੇ ਆਇਆ ਜਿਥੇ ਇਕ ਗਰੀਬਣੀ ਭੈਣ ਦੇ ਘਰ ਦੀ ਛੱਤ ਪਿੰਡ ਦੇ ਹੀ ਦੋ ਲੋਕਾਂ ਵਲੋਂ ਖੋ ਲਈ ਗਈ ਉਸਦਾ ਘਰ ਕੀਤਾ ਢਹਿਢੇਰੀ ਮਲਬੇ ਚ ਕੀਤਾ ਤਬਦੀਲ ਭੈਣ ਨੇ ਅਤੇ ਉਸਦੇ ਘਰਵਾਲੇ ਨੇ ਰੋਰੋਕੇ ਦੱਸੀ ਸਾਰੀ ਗੱਲ ਕਿ
Read More
Comment here