ਸਿਵਲ ਸਰਜਨ ਮਾਲੇਰਕੋਟਲਾ ਡਾ.ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਸਬ ਸੈਂਟਰ ਮਿੱਠੇਵਾਲ ਵਿਖ਼ੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਸਟਾਫ਼ ਮੈਂਬਰ ਤੇ ਟੀਮ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਤੇ ਸਟਾਫ਼ ਵੱਲੋਂ ਪਿੰਡ ਦੇ ਲੋੜਵੰਦ ਬਜ਼ੁਰਗਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਗ੍ਰਾਮ ਪੰਚਾਇਤ ਤੇ ਸਰਪੰਚ ਕੁਲਦੀਪ ਸਿੰਘ ਅਤੇ ਜਥੇਦਾਰ ਸੁਖਦੇਵ ਸਿੰਘ ਨੇ ਕਿਹਾ ਕੇ ਇਹ ਸਿਹਤ ਕੇਂਦਰ ਦੇ ਸਟਾਫ਼ ਦੀ ਮਿਹਨਤ ਹੈ ਜੋ ਪਿੰਡ ਮਿੱਠੇਵਾਲ ਦਾ ਸਿਹਤ ਕੇਂਦਰ ਅੱਜ ਵੱਡੀ ਤਰੱਕੀ ਕਰ ਰਿਹਾ ਹੈ ਇਸ ਮੌਕੇ ਉਹਨਾਂ ਅੱਗੇ ਕਿਹਾ ਕੇ ਟੀਮ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾ ਦੀ ਸੇਵਾ ਕਰ ਰਹੇ ਹਨ ਅਤੇ ਹਰ ਵਾਰ ਸਰਦੀਆਂ ਦੇ ਵਿੱਚ ਜਰੂਰਤਮੰਦਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਕੰਬਲ ਵੰਡ ਦੇ ਮਾਨਵਤਾ ਦੀ ਸੇਵਾ ਦਾ ਕਾਰਜ ਕਰ ਰਹੇ ਹਨ | ਉਹਨਾਂ ਕਿਹਾ ਕੇ ਸਿਹਤ ਕੇਂਦਰ ਮਿੱਠੇਵਾਲ ਵੱਲੋਂ ਜਿੱਥੇ ਸਿਹਤ ਸੇਵਾਵਾਂ ਰਾਹੀਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਦਾਨੀ ਸੱਜਣਾ ਦੀ ਮਦਦ ਦੇ ਨਾਲ ਸੈਂਟਰ ਦੀ ਨੁਹਾਰ ਬਦਲਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਇਹ ਕੋਸ਼ਿਸ ਬਹੁਤ ਹੱਦ ਤੱਕ ਸਫ਼ਲ ਵੀ ਹੋਈ ਹੈ |
ਸਿਹਤ ਕੇਂਦਰ ਮਿੱਠੇਵਾਲ ਵਿਖ਼ੇ ਮਨਾਈ ਲੋਹੜੀ , ਇਸ ਮੌਕੇ ਲੋੜਵੰਦਾਂ ਨੂੰ ਵੰਡੇ ਕੰਬਲ
January 15, 20250

Related Articles
February 7, 20250
ਅਮਰੀਕਾ ਵੱਲੋਂ ਭਾਰਤੀ ਨਾਗਰਿਕਾਂ ਦੀ ਰਿਪੋਰਟ ਆਉਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ‘ਤੇ ਸਾਧਿਆ ਨਿਸ਼ਾਨਾ
ਇੱਕ ਪਾਸੇ, ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹੀ, ਡੋਨਾਲਡ ਟਰੰਪ ਨੇ ਭਾਰਤੀ ਨਾਗਰਿਕਾਂ ਲਈ ਸਖ਼ਤ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਵਾਪਸ ਭਾਰਤ ਭੇਜ ਦਿੱਤਾ, ਜਦੋਂ ਕਿ ਦੂਜੇ ਪਾਸੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੀ ਤਣਾਅਪੂਰਨ ਸਥਿਤੀ ਵਿੱਚ ਬ
Read More
September 2, 20210
A Third Of Global Tree Species Threatened With Extinction: Report
Around a third of all the world's tree species are threatened with extinction, according to a global index published Wednesday, warning that climate change could tip some forests into ecosystem coll
Read More
September 16, 20220
PM ਮੋਦੀ ਦੇ ਜਨਮਦਿਨ ‘ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ’56 ਇੰਚ ਥਾਲੀ’, ਖਾਣ ਵਾਲੇ ਨੂੰ ਮਿਲੇਗਾ 8.5 ਲੱਖ ਦਾ ਇਨਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 72ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਇਸ ਮੌਕੇ ‘ਤੇ ਦਿੱਲੀ ਦੇ ਇਕ ਰੈਸਟੋਰੈਂਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਪਿਤ ਇਕ 56 ਇੰਚ ਦੀ ਇਕ ਖਾਸ ਥਾਲੀ ਤਿਆਰ ਕੀਤੀ ਹੈ। ਕਨਾਟ ਪਲੇਸ ਸਥਿਤ ARDOR
Read More
Comment here