News

ਅਜਨਾਲਾ ਦੇ ਨਾਲ ਲੱਗਦੇ ਪਿੰਡ ਬੋਲੀਆਂ ਦੀ ਔਰਤ ਨੇ ਆਪਣੇ ਜੇਠ ਉੱਤੇ ਛੇੜ ਛਾੜ ਦੇ ਲਗਾਏ ਇਲਜਾਮ

ਇਸ ਸਬੰਧੀ ਗੱਲਬਾਤ ਕਰਦਿਆ ਪੀੜਤ ਔਰਤ ਨੇ ਦੱਸਿਆ ਅਸੀਂ ਪਰਮਜੀਤ ਸਿੰਘ ਪੰਮਾ ਜੋ ਰਿਸ਼ਤੇ ਵਿੱਚ ਮੇਰਾ ਜੇਠ ਲੱਗਦਾ ਉਸਨੇ ਸਾਨੂੰ ਘਰ ਦੇ ਵਿੱਚੋਂ ਕੋਈ ਵੀ ਹਿੱਸਾ ਨਹੀਂ ਦਿੱਤਾ ਅਤੇ ਇਹਨਾਂ ਦੁਆਰਾ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ! ਪੀੜਤ ਨੇ ਅੱਗੇ ਕਿਹਾ ਆਰੋਪੀ ਨੇ ਮੇਰੇ ਨਾਲ ਕੁੱਟ ਮਾਰ ਕਰਕੇ ਮੇਰੇ ਕੱਪੜੇ ਵੀ ਪਾੜੇ ਹਨ! ਜਿਸਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ!

ਇਸ ਸਬੰਧੀ ਦੂਸਰੀ ਧਿਰ ਦੇ ਪਰਮਜੀਤ ਸਿੰਘ ਪੰਮਾ ਨੇ ਕਿਹਾ ਮੇਰੇ ਉੱਤੇ ਜੋ ਆਰੋਪ ਲਗਾਏ ਗਏ ਹਨ ਉਹ ਬੇਬੁਨਿਆਦ ਹਨ! ਇਸ ਸੰਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਸਾਡੇ ਕੋਲ ਦਰਖਾਸਤ ਪਹੁੰਚ ਚੁੱਕੀ ਹੈ! ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਆਰੋਪੀ ਹੋਏਗਾ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ!

Comment here

Verified by MonsterInsights