ਇਸ ਸਬੰਧੀ ਗੱਲਬਾਤ ਕਰਦਿਆ ਪੀੜਤ ਔਰਤ ਨੇ ਦੱਸਿਆ ਅਸੀਂ ਪਰਮਜੀਤ ਸਿੰਘ ਪੰਮਾ ਜੋ ਰਿਸ਼ਤੇ ਵਿੱਚ ਮੇਰਾ ਜੇਠ ਲੱਗਦਾ ਉਸਨੇ ਸਾਨੂੰ ਘਰ ਦੇ ਵਿੱਚੋਂ ਕੋਈ ਵੀ ਹਿੱਸਾ ਨਹੀਂ ਦਿੱਤਾ ਅਤੇ ਇਹਨਾਂ ਦੁਆਰਾ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ! ਪੀੜਤ ਨੇ ਅੱਗੇ ਕਿਹਾ ਆਰੋਪੀ ਨੇ ਮੇਰੇ ਨਾਲ ਕੁੱਟ ਮਾਰ ਕਰਕੇ ਮੇਰੇ ਕੱਪੜੇ ਵੀ ਪਾੜੇ ਹਨ! ਜਿਸਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ!
ਇਸ ਸਬੰਧੀ ਦੂਸਰੀ ਧਿਰ ਦੇ ਪਰਮਜੀਤ ਸਿੰਘ ਪੰਮਾ ਨੇ ਕਿਹਾ ਮੇਰੇ ਉੱਤੇ ਜੋ ਆਰੋਪ ਲਗਾਏ ਗਏ ਹਨ ਉਹ ਬੇਬੁਨਿਆਦ ਹਨ! ਇਸ ਸੰਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਸਾਡੇ ਕੋਲ ਦਰਖਾਸਤ ਪਹੁੰਚ ਚੁੱਕੀ ਹੈ! ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਆਰੋਪੀ ਹੋਏਗਾ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ!