Site icon SMZ NEWS

ਚਾਈਨਾ ਡੋਰ ਨਾਲ 14 ਸਾਲਾਂ ਬੱਚਾ ਜਖਮੀ

ਲੋਹੜੀ ਦੇ ਤਿਉਹਾਰ ਤੇ ਜਿੱਥੇ ਬਚਿਆ ਵਲੋਂ ਲੋਹੜੀ ਮੰਗੀ ਜਾ ਰਹੀ ਹੈ ਉਥੇ ਹੀ ਪੰਤਗਾਂ ਨੂੰ ਉਡਾਉਣ ਦਾ ਚਾਅ ਵੀ ਬਚਿਆ ਦੇ ਸਿਰ ਚੜਿਆ ਹੋਇਆ ਹੈ। ਅੱਜ ਮੁਹੱਲਾ ਕਲਸੀ ਨਗਰ ਦੇ ਇੱਕ 14 ਸਾਲਾ ਬੱਚੇ ਦੀ ਗਰਦਨ ਤੇ ਚਾਈਨਾ ਡੋਰ ਫਿਰ ਗਈ | ਜਿਸ ਨੇ ਉਸ ਦਾ ਗਲਾ ਕੱਟ ਦਿੱਤਾ ਤੇ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।ਜਿੱਥੇ ਡਾ. ਨੇ ਉਸ ਦਾ ਅਪ੍ਰੈਸ਼ਨ ਕਰਨ ਦਾ ਆਖਿਆ ਤੇ ਡਾਕਟਰਾ ਦੇ ਦਸਣ ਮੁਤਾਬਿਕ ਬੱਚੇ ਦੀ ਗਰਦਨ ਤੇ ਬਹੁਤ ਡੂੰਗਾ ਚੀਰਾ ਆਇਆ ਹੋਇਆ ਹੈ ਜਿਸ ਲਈ ਉਸ ਦਾ ਇਲਾਜ਼ ਚੱਲ ਰਿਹਾ ਹੈ।ਬੱਚੇ ਦੀ ਪਛਾਣ ਸਤਿਅਮ ਪੁੱਤਰ ਬਿਰਜੁ ਰਾਮ ਵਾਸੀ ਮੁੱਹਲਾ ਕੱਲਸੀ ਨਗਰ ਹੈ।

Exit mobile version