News

ਨੌਜਵਾਨ ਕਾਂਗਰਸੀ ਐਮ.ਐਲ.ਏ ਬਰਿੰਦਰ ਪਾਹੜਾ ਇੱਕ ਵਾਰ ਫਿਰ ਜਿਲਾ ਅਧਿਕਾਰੀਆਂ ਤੇ ਦਹਾੜਿਆ

ਸ਼ਹਿਰ ਵਿੱਚ ਤਿੱਬੜੀ ਰੋਡ ਤੇ ਸਥਿਤ ਭਾਈ ਲਾਲੋ ਚੌਂਕ ਦੇ ਨਿਰਮਾਣ ਨੂੰ ਲੈ ਕੇ ਨੌਜਵਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿੱਧੇ ਸਿੱਧੇ ਆਮ ਆਦਮੀ ਪਾਰਟੀ ਦੇ ‌ ਪ੍ਰਭਾਵ ਹੇਠ ਕੰਮ ਕਰਦੇ ਹੋਏ ਵਿਕਾਸ ਵਿੱਚ ਰੋੜਾ ਅਟਕਾਉਣ ਦੇ ਦੋਸ਼ ਲਗਾਏ ਹਨ। ਦੱਸ ਦਈਏ ਕਿ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਕੌਂਸਲ ਵੱਲੋਂ ਤਿਬੜੀ ਰੋਡ ਵਿਖੇ ਭਾਈ ਲਾਲੋ ਚੌਂਕ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ 10 ਦਿਨ ਪਹਿਲਾਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਸੀ। ਚੌਂਕ ਲਈ ਲਗਭਗ 20 ਫੁੱਟੀ ਚੌੜਾ ਅਤੇ ਚਾਰ ਫੁਟੀ ਡੂੰਘਾ ਗੋਲਾਕਾਰ ਟੋਇਆ ਪੁੱਟਿਆ ਗਿਆ ਸੀ ਜਿਸ ਵਿੱਚ ਬੀਤੇ ਦਿਨ ਕਿਸੇ ਨੇ ਜੇਸੀਬੀ ਮਸ਼ੀਨ ਨਾਲ ਮਿੱਟੀ ਪਾ ਕੇ ਭਰਨ ਦੀ ਕੋਸ਼ਿਸ਼ ਕੀਤੀ ਸੀ , ਦੋਸ਼ ਲਗਾਇਆ ਗਿਆ ਸੀ ਕਿ ਮਿੱਟੀ ਪਾਉਣ ਵਾਲੇ ਨੇ ਚੌਂਕ ਵਿੱਚ ਲੱਗੇ ਕੈਮਰਿਆਂ ਦਾ ਮੂੰਹ ਵੀ ਮੋੜ ਦਿੱਤਾ ਸੀ ਤਾਂ ਜੋ ਉਸ ਦੀ ਪਹਿਚਾਨ ਨਾ ਹੋ ਸਕੇ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ , ਕਾਂਗਰਸੀ ਕੌਂਸਲਰਾਂ ਅਤੇ ਰਾਮਗੜੀਆ ਬਰਾਦਰੀ ਦੇ ਲੋਕਾਂ ਵੱਲੋਂ ਪਾਹੜਾ ਸਮਰਥਕਾਂ ਦੇ ਨਾਲ ਚੌਂਕ ਵਿੱਚ ਧਰਨਾ ਦਿੱਤਾ ਗਿਆ । ਦੇਰ ਸ਼ਾਮ ਐਮਐਲਏ ਬਰਿੰਦਰ ਪਾਹੜਾ ਨੇ ਆ ਕੇ ਚੌਂਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਦੇਰ ਰਾਤ ਤੱਕ ਬੈਠ ਕੇ ਇੱਕ ਦਿਨ ਵਿੱਚ ਹੀ ਚੌਂਕ ਬਣਵਾ ਦਿੱਤਾ। ਐਮਐਲਏ ਪਾਹੜਾ ਦਾ ਦਾਅਵਾ ਹੈ ਕਿ ਚੌਂਕ ਬਣਨ ਨਾਲ ਇਲਾਕੇ ਦੀ ਟਰੈਫਿਕ ਵਿਵਸਥਾ ਤੇ ਕੰਟਰੋਲ ਹੋ ਜਾਏਗਾ ਪਰ ਪ੍ਰਸ਼ਾਸਨ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ ਇਸ ਕੰਮ ਵਿੱਚ ਰੋੜਾ ਅਟਕਾ ਰਿਹਾ ਹੈ।

Comment here

Verified by MonsterInsights