ਪੰਜਾਬ ਦੇ ਮਸ਼ਹੂਰ ਪਿੰਡ ਕਾਹਨੂੰਵਾਨ ਵਿੱਚ 19 ਸਾਲਾ ਨੌਜਵਾਨ ਦੀ ਲਾਸ਼ ਖੇਤਾਂ ਦੇ ਦਰੱਖਤ ਉਤੇ ਲਟਕਦੀ ਮਿਲਨ ਕਰਕੇ ਆਸੇ ਪਾਸੇ ਦੇ ਲੋਕ ‘ਚ ਤਣਾਅ ਦਾ ਮਹੌਲਬਨ ਗਿਆ, ਫਿਲਹਾਲ ਅਜੇ ਲੜਕੇ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਅਨੁਸਾਰ ਮ੍ਰਿਤਕ ਦਾ ਨਾਮ ਗੌਰਵ ਸੀ, ਮ੍ਰਿਤਕ ਦੇ ਪਿਤਾ ਪਵਨ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ‘ਬੇਅੰਤ ਇੰਜੀਨੀਅਰਿੰਗ ਕਾਲਜ’ ਵਿੱਚ BTec ਕਰ ਰਿਹਾ ਸੀ ਅਤੇ ਉਸਦਾ ਤੀਜਾ ਸਮੈਸਟਰ ‘ਚ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਰੋਜ਼ ਭੱਜਣ ਜਾਂਦਾ ਸੀ ਅਤੇ ਸ਼ਨੀਵਾਰ ਸ਼ਾਮੀ ਉਹ ਭੱਜ ਕੇ ਘਰ ਵਾਪਸ ਨਹੀਂ ਆਇਆ। ਪਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਗੌਰਵ ਦੀ ਲਾਸ਼ ਖੇਤਾਂ ਵਿਚ ਦਰੱਖਤ ਨਾਲ ਲਟਕ ਰਹੀ ਹੈ। ਉਸਨੇ ਦੱਸਿਆ ਕਿ ਗੌਰਵ ਦਾ ਕਦੇ ਕਿਸੇ ਨਾਲ ਝਗੜਾ ਨਹੀਂ ਹੋਇਆ ਅਤੇ ਨਾ ਹੀ ਉਸਨੇ ਕਦੇ ਉਸਨੂੰ ਕਿਸੇ ਸਮੱਸਿਆ ਬਾਰੇ ਦੱਸਿਆ। ਮੌਕੇ ‘ਤੇ ਪਹੁੰਚੇ ਥਾਣਾ ਕਾਹਨੂੰਵਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੌਰਵ ਠਾਕੁਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਦਰੱਖਤ ਨਾਲ ਲਟਕਦਾ ਮਿਲਿਆ ਫੌਜੀ ਬਣਨ ਦੇ ਸੁਫ਼ਨੇ ਦੇਖਣ ਵਾਲਾ ਨੌਜਵਾਨ Gaurav
January 11, 20210

Related tags :
LiveAccident LiveDeath LiveSuicide
Related Articles
March 23, 20220
CM ਮਾਨ ਦੇ ਐਂਟੀ ਕਰੱਪਸ਼ਨ ਨੰਬਰ ‘ਤੇ ਪਹੁੰਚੀਆਂ ਸ਼ਿਕਾਇਤਾਂ, ਨਾਇਬ ਤਹਿਸੀਦਾਰ ਖਿਲਾਫ ਆਈ ਪਹਿਲੀ ਕੰਪਲੇਂਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨੰਬਰ ਜਾਰੀ ਕੀਤਾ ਗਿਆ ਹੈ ਤੇ ਨੰਬਰ ਜਾਰੀ ਹੋਣ ਦੇ ਕੁਝ ਹੀ ਸਮੇਂ ਬਾਅਦ ਸ਼ਿਕਾਇਤਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ। ਬਠਿੰਡਾ ਦੀ ਗਊਸ਼ਾਲਾ ਮਾਮਲੇ ‘ਚ ਨਾਇਬ ਤਹਿਸੀਲਦਾ
Read More
November 2, 20220
Morbi bridge accident, ‘Renovation was done properly, it was God’s will’, manager’s strange statement
Orivo, the company responsible for Gujarat's Morbi Bridge accident, is not a skilled engineer. He has done only fabrication work in the name of repairing the bridge. On the basis of the police report,
Read More
September 4, 20220
ਅੰਮ੍ਰਿਤਸਰ : ਪੁਲਿਸ ਨੂੰ ਚਕਮਾ ਦੇ ਕੇ ਮਨੋਰੋਗ ਹਸਪਤਾਲ ‘ਚੋਂ ਮੁਲਜ਼ਮ ਹੋਇਆ ਫਰਾਰ
ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਵਿਚ ਦਾਖਲ ਅੱਤਵਾਦੀ ਫਰਾਰ ਹੋ ਗਿਆ ਹੈ। ਅੱਤਵਾਦੀ ਦੀ ਪਛਾਣ ਜੋਬਨ ਮਸੀਹ ਵਜੋਂ ਹੋਈ ਹੈ। ਉਸ ‘ਤੇ 154/21 ਤਹਿਤ ਮਾਮਲਾ ਦਰਜ ਸੀ।
ਘਟਨਾ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਪਰ ਦੋ
Read More

Comment here