ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਆਗੂ ਹੋਇਆ ਸ਼ਹੀਦ ਖਨੌਰੀ ਬਾਰਡਰ ਤੇ ਸ਼ਹੀਦ ਹੋਈਆ ਕਿਸਾਨ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਗੋਂਦਾਰਾ ਤਹਿਸੀਲ ਜੈਤੋ ਜਿਲਾ ਫਰੀਦਕੋਟ ਉਮਰ ਲਗਭਗ 80 ਸਾਲ ਜੱਗਾ ਸਿੰਘ ਨੂੰ ਪਿਛਲੇ ਦਿਨੀ ਖਨੋਰੀ ਬਾਰਡਰ ਉੱਪਰ ਅਟੈਕ ਆਉਣ ਕਰਕੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਅੱਜ ਉਹਨਾਂ ਦੀ ਸਵੇਰੇ ਮੌਤ ਹੋ ਗਈ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਕਿਹਾ ਕਿ ਸਾਲ ਦੇ ਕਰੀਬ ਹੋ ਗਿਆ ਇਹ ਦੋ ਮੋਰਚੇ ਚੱਲ ਰਹੇ ਹਨ ਸ਼ੰਬੂ ਬਾਰਡਰ ਤੇ ਖਨੌਰੀ ਪਰ ਕੇਂਦਰ ਸਰਕਾਰ ਹਜੇ ਤੱਕ ਕਿਸਾਨਾਂ ਦੀਆਂ ਮੰਗਾਂ ਕਣੀ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਕਿਹਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੀ ਕਈ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ |