ਗੁਰਦਾਸਪੁਰ ਵਿੱਚ ਧੁੰਦ ਕਾਰਨ ਹਾਈਵੇ ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਕੱਲ ਕਿੰਨੂੰਆਂ ਭਰਿਆ ਟਰੱਕ ਬਬਰੀ ਬਾਈਪਾਸ ਤੇ ਪਲਟ ਕੇ ਕਾਰ ਤੇ ਪੈ ਗਿਆ ਸੀ ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਜਾਨਾਂ ਬਾਲ ਬਾਲ ਬਚ ਗਈਆਂ ਸਨ ਅਤੇ ਅੱਜ ਬਬਰੀ ਬਾਈਪਾਸ ਤੋਂ ਥੋੜੀ ਹੀ ਦੂਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੀ ਪਿੰਡ ਔਜਲਾ ਨੇੜੇ ਪੁੱਲ ਦੇ ਥੱਲਿਓਂ ਆ ਰਹੀ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਨਿਕਲ ਗਿਆ । ਟਰਾਲੀ ਜਦੋਂ ਪਲਟ ਰਹੀ ਸੀ ਤਾਂ ਉਸ ਨੂੰ ਬਚਾਉਂਦੇ ਬਚਾਉਂਦੇ ਪਠਾਨਕੋਟ ਵੱਲੋਂ ਆ ਰਿਹਾ ਬਜਰੀ ਨਾਲ ਭਰਿਆ ਇੱਕ ਹੋਰ ਟਰਾਲਾ ਵੀ ਪਲਟ ਗਿਆ । ਹਾਲਾਂਕਿ ਟਰਾਲੀ ਡਰਾਈਵਰ ਅਤੇ ਟਰਾਲੇ ਵਿੱਚ ਬੈਠੇ ਡਰਾਈਵਰ ਸਮੇਤ ਸਾਰੇ ਲੋਕ ਬਲ ਬਲ ਬਚ ਗਏ ਹਨ ਪਰ ਕਾਫੀ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵੱਲੋਂ ਪਹੁੰਚ ਕੇ ਪਰਾਲੀ ਦੀ ਆ ਪੰਡਾ ਸੜਕ ਤੋਂ ਹਟਵਾ ਕੇ ਹਾਈਵੇ ਨੂੰ ਖਾਲੀ ਕਰਵਾਇਆ ਅਤੇ ਆਵਾਜਾਈ ਨੂੰ ਮੁੜ ਬਹਾਲ ਕੀਤਾ ।
ਪਰਾਲੀ ਨਾਲ ਭਰੀ ਟਰਾਲੀ ਨੂੰ ਟਰਾਲੇ ਦੀ ਸਾਈਡ ਵੱਜਣ ਕਾਰਨ ਪਲਟੀ ਬਚਾਉਂਦੇ ਬਚਾਉਂਦੇ ਬੱਜਰੀ ਨਾਲ ਭਰਿਆ ਟਰਾਲਾ ਵੀ ਪਲਟਿਆ,ਧੁੰਦ ਕਾਰਨ ਇੱਕ ਵਾਪਰਿਆ ਇੱਕ ਹੋਰ ਹਾਦਸਾ, ਹੋਇਆ ਭਾਰੀ ਮਾਲੀ ਨੁਕਸਾਨ
January 10, 20250
Related Articles
May 14, 20210
Rajinikanth, 70, Gets His COVID Vaccine. See Daughter’s Tweet
"Our Thalaivar gets his vaccine," wrote Rajinikanth's daughter Soundarya
Rajinikanth, 70, got his COVID-19 vaccine shot today in Chennai, his daughter Soundarya revealed. In a tweet, Soundarya wrot
Read More
August 2, 20220
ਨਾਭਾ ‘ਚ ਜੋੜਾ ਪੁਲ ਰੋਡ ‘ਤੇ ਮਿਲੀਆਂ 10 ਪਸ਼ੂਆਂ ਦੀਆਂ ਲਾਸ਼ਾਂ, ਗਊ-ਤਸਕਰੀ ਦਾ ਖਦਸ਼ਾ
ਜੋੜਾ ਪੁਲ ਇਲਾਕੇ ਵਿੱਚ ਸੜਕ ’ਤੇ 10 ਦੇ ਕਰੀਬ ਪਸ਼ੂ ਮਰੇ ਹੋਏ ਪਾਏ ਗਏ। ਖੰਨਾ ਅਤੇ ਲੁਧਿਆਣਾ ਨੂੰ ਜੋੜਨ ਵਾਲੇ ਪੁਲ ’ਤੇ ਪਸ਼ੂਆਂ ਦੇ ਪਏ ਹੋਣ ਦੀ ਸੂਚਨਾ ਮਿਲਣ ’ਤੇ ਹਿੰਦੂ ਸੰਗਠਨ ਦੇ ਆਗੂ ਮੌਕੇ ’ਤੇ ਪੁੱਜੇ। ਐਸਐਸਪੀ ਡਾਕਟਰ ਦੀਪਕ ਪਾਰਿਖ ਵੀ ਪੁਲੀ
Read More
November 4, 20210
ਲਾਰੇਂਸ ਬਿਸ਼ਨੋਈ ਗੈਂਗ ਦੇ 4 ਗੈਂਗਸਟਰ ਗ੍ਰਿਫਤਾਰ, ਪੁਲਿਸ ਨੇ ਫੜ੍ਹੇ 10 ਦੇਸੀ ਕੱਟੇ
ਬਠਿੰਡਾ ਪੁਲਿਸ ਨੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਇੱਕ ਵੱਡੇ ਗਿਰੋਹ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਗੈਂਗ ਦੇ ਚਾਰ ਲੋਕਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ, ਜਦਕਿ ਇਨ੍ਹਾਂ ਦਾ ਇੱਕ ਸਾਥੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ।
Read More
Comment here