ਗੁਰਦਾਸਪੁਰ ਵਿੱਚ ਧੁੰਦ ਕਾਰਨ ਹਾਈਵੇ ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਕੱਲ ਕਿੰਨੂੰਆਂ ਭਰਿਆ ਟਰੱਕ ਬਬਰੀ ਬਾਈਪਾਸ ਤੇ ਪਲਟ ਕੇ ਕਾਰ ਤੇ ਪੈ ਗਿਆ ਸੀ ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਜਾਨਾਂ ਬਾਲ ਬਾਲ ਬਚ ਗਈਆਂ ਸਨ ਅਤੇ ਅੱਜ ਬਬਰੀ ਬਾਈਪਾਸ ਤੋਂ ਥੋੜੀ ਹੀ ਦੂਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੀ ਪਿੰਡ ਔਜਲਾ ਨੇੜੇ ਪੁੱਲ ਦੇ ਥੱਲਿਓਂ ਆ ਰਹੀ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਨਿਕਲ ਗਿਆ । ਟਰਾਲੀ ਜਦੋਂ ਪਲਟ ਰਹੀ ਸੀ ਤਾਂ ਉਸ ਨੂੰ ਬਚਾਉਂਦੇ ਬਚਾਉਂਦੇ ਪਠਾਨਕੋਟ ਵੱਲੋਂ ਆ ਰਿਹਾ ਬਜਰੀ ਨਾਲ ਭਰਿਆ ਇੱਕ ਹੋਰ ਟਰਾਲਾ ਵੀ ਪਲਟ ਗਿਆ । ਹਾਲਾਂਕਿ ਟਰਾਲੀ ਡਰਾਈਵਰ ਅਤੇ ਟਰਾਲੇ ਵਿੱਚ ਬੈਠੇ ਡਰਾਈਵਰ ਸਮੇਤ ਸਾਰੇ ਲੋਕ ਬਲ ਬਲ ਬਚ ਗਏ ਹਨ ਪਰ ਕਾਫੀ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵੱਲੋਂ ਪਹੁੰਚ ਕੇ ਪਰਾਲੀ ਦੀ ਆ ਪੰਡਾ ਸੜਕ ਤੋਂ ਹਟਵਾ ਕੇ ਹਾਈਵੇ ਨੂੰ ਖਾਲੀ ਕਰਵਾਇਆ ਅਤੇ ਆਵਾਜਾਈ ਨੂੰ ਮੁੜ ਬਹਾਲ ਕੀਤਾ ।