ਗੁਰਦਾਸਪੁਰ ਵਿੱਚ ਧੁੰਦ ਕਾਰਨ ਹਾਈਵੇ ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਕੱਲ ਕਿੰਨੂੰਆਂ ਭਰਿਆ ਟਰੱਕ ਬਬਰੀ ਬਾਈਪਾਸ ਤੇ ਪਲਟ ਕੇ ਕਾਰ ਤੇ ਪੈ ਗਿਆ ਸੀ ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਜਾਨਾਂ ਬਾਲ ਬਾਲ ਬਚ ਗਈਆਂ ਸਨ ਅਤੇ ਅੱਜ ਬਬਰੀ ਬਾਈਪਾਸ ਤੋਂ ਥੋੜੀ ਹੀ ਦੂਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੀ ਪਿੰਡ ਔਜਲਾ ਨੇੜੇ ਪੁੱਲ ਦੇ ਥੱਲਿਓਂ ਆ ਰਹੀ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਨਿਕਲ ਗਿਆ । ਟਰਾਲੀ ਜਦੋਂ ਪਲਟ ਰਹੀ ਸੀ ਤਾਂ ਉਸ ਨੂੰ ਬਚਾਉਂਦੇ ਬਚਾਉਂਦੇ ਪਠਾਨਕੋਟ ਵੱਲੋਂ ਆ ਰਿਹਾ ਬਜਰੀ ਨਾਲ ਭਰਿਆ ਇੱਕ ਹੋਰ ਟਰਾਲਾ ਵੀ ਪਲਟ ਗਿਆ । ਹਾਲਾਂਕਿ ਟਰਾਲੀ ਡਰਾਈਵਰ ਅਤੇ ਟਰਾਲੇ ਵਿੱਚ ਬੈਠੇ ਡਰਾਈਵਰ ਸਮੇਤ ਸਾਰੇ ਲੋਕ ਬਲ ਬਲ ਬਚ ਗਏ ਹਨ ਪਰ ਕਾਫੀ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵੱਲੋਂ ਪਹੁੰਚ ਕੇ ਪਰਾਲੀ ਦੀ ਆ ਪੰਡਾ ਸੜਕ ਤੋਂ ਹਟਵਾ ਕੇ ਹਾਈਵੇ ਨੂੰ ਖਾਲੀ ਕਰਵਾਇਆ ਅਤੇ ਆਵਾਜਾਈ ਨੂੰ ਮੁੜ ਬਹਾਲ ਕੀਤਾ ।
ਪਰਾਲੀ ਨਾਲ ਭਰੀ ਟਰਾਲੀ ਨੂੰ ਟਰਾਲੇ ਦੀ ਸਾਈਡ ਵੱਜਣ ਕਾਰਨ ਪਲਟੀ ਬਚਾਉਂਦੇ ਬਚਾਉਂਦੇ ਬੱਜਰੀ ਨਾਲ ਭਰਿਆ ਟਰਾਲਾ ਵੀ ਪਲਟਿਆ,ਧੁੰਦ ਕਾਰਨ ਇੱਕ ਵਾਪਰਿਆ ਇੱਕ ਹੋਰ ਹਾਦਸਾ, ਹੋਇਆ ਭਾਰੀ ਮਾਲੀ ਨੁਕਸਾਨ
January 10, 20250
Related Articles
May 27, 20210
“Political Effort To Depict Our Government A Certain Way”: Foreign Minister
Foreign Minister S Jaishankar, who is on an official visit to the US, said "I think when you come down to real governance judgments, you find that there is a difference between the political imager
Read More
May 12, 20220
ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਬਣੇ ਰਾਜੀਵ ਕੁਮਾਰ, 15 ਮਈ ਨੂੰ ਸੰਭਾਲਣਗੇ ਅਹੁਦਾ
ਦੇਸ਼ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੋਣਗੇ । ਉਹ 15 ਮਈ ਨੂੰ ਅਹੁਦਾ ਸੰਭਾਲਣਗੇ । ਰਾਜੀਵ ਕੁਮਾਰ ਦੀ ਨਿਯੁਕਤੀ ਨੂੰ ਲੈ ਕੇ ਕਾਨੂੰਨ ਮੰਤਰਾਲੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ । ਰਾਸ਼ਟਰਪਤੀ ਰਾਮ ਨਾਥ ਕੋਵਿੰਦ
Read More
July 22, 20240
ਵਿਦੇਸ਼ ਦੀ ਧਰਤੀ ਤੋਂ ਆਈ ਇੱਕ ਹੋਰ ਮੰਦਭਾਗੀ ਖ਼ਬਰ 11 ਮਹੀਨੇ ਪਹਿਲਾਂ Canada ਗਈ 21 ਸਾਲਾਂ ਕੁੜੀ ਨੂੰ ਆਈ ਦਰਦ ਨਾਕ ਮੌ ਤ,ਪਰਿਵਾਰ ਨੇ ਚਾਵਾਂ ਨਾਲ ਭੇਜੀ ਸੀ ਕੈਨੇਡਾ
ਕਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਹੋਏ ਸੜਕ ਹਾਦਸੇ ਵਿੱਚ ਬਟਾਲਾ ਨਜ਼ਦੀਕ ਪੈਂਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ।ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦ
Read More
Comment here