.ਲੋਹੜੀ ਦਾ ਤਿਉਹਾਰ ਆ ਰਿਹਾ ਹੈ ਅਤੇ ਅਕਸਰ ਵੇਖਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿਚਕਾਰ ਸਜਾਈਆਂ ਗਈਆਂ ਦੁਕਾਨਾਂ ਕਾਰਨ ਟਰੈਫਿਕ ਸਮੱਸਿਆ ਗੰਭੀਰ ਹੋ ਜਾਂਦੀ ਹੈ । ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬੋਰਡ ਵੀ ਸੜਕ ਦੇ ਅੱਧ ਵਿਚਕਾਰ ਲਗਾਏ ਜਾਂਦੇ ਹਨ। ਦੇਰ ਸ਼ਾਮ ਐਸਪੀ ਹੈਡ ਕੁਆਰਟਰ ਜੁਗਰਾਜ ਸਿੰਘ ਸ਼ਹਿਰ ਦੇ ਮੁੱਖ ਵਿਚਾਰ ਹਨੁਮਾਨ ਚੌਂਕ ਤੋਂ ਤਿੱਬੜੀ ਰੋਡ ਵੱਲ ਨਿਕਲੇ ਜਿੱਥੇ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿਚਕਾਰ ਲੋਹੜੀ ਦੇ ਤਿਉਹਾਰ ਨਾਲ ਸੰਬੰਧਿਤ ਸਮਾਨ ਕਾਉੰਟਰ ਲਗਾ ਕੇ ਸਜਾਇਆ ਗਿਆ ਸੀ। ਉੱਥੇ ਹੀ ਦੁਕਾਨਾਂ ਦੇ ਅੱਗੇ ਨਜਾਇਜ਼ ਪਾਰਕਿੰਗ ਅਤੇ ਦੁਕਾਨਾਂ ਦੇ ਬੋਰਡ ਵੀ ਪਏ ਦੇਖੇ ਗਏ ਜਿਸ ਤੇ ਐਸਪੀ ਹੈਡ ਕੁਆਟਟਰ ਵੱਲੋਂ ਸਾਰੀਆਂ ਦੁਕਾਨਾਂ ਪਿੱਛੇ ਹਟਵਾਈਆਂ ਗਈਆਂ ਤੇ ਬੋਰਡ ਵੀ ਚੁਕਵਾ ਦਿੱਤੇ ਗਏ। ਪੁਲਿਸ ਅਧਿਕਾਰੀ ਵੱਲੋਂ ਰੇਹੜੀ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਕਿ ਆਪਣੀਆਂ ਰੇਹੜੀਆਂ ਫੁੱਟਪਾਥ ਤੋਂ ਪਿੱਛੇ ਰੱਖਣ ਤੇ ਨਾਲ ਹੀ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਹੁਣ ਕਿਸੇ ਦਾ ਵੀ ਸਮਾਨ ਦੁਕਾਨ ਦੀ ਹੱਦ ਤੋਂ ਬਾਹਰ ਪਾਇਆ ਗਿਆ ਤਾਂ ਜਬਤ ਕਰ ਲਿਆ ਜਾਵੇਗਾ। ਦੱਸ ਦਈਏ ਕਿ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕ ਤੇ ਕੀਤੇ ਗਏ ਨਜਾਇਜ਼ ਕਬਜ਼ੇ ਵੀ ਮੰਨਿਆ ਜਾ ਰਿਹਾ ਹੈ।
ਜਦੋਂ ਐਸ.ਪੀ ਨੇ ਦੁਕਾਨਾਂ ਦਾ ਸਮਾਨ ਸੜਕ ਦੇ ਅੱਧ ਵਿਚਕਾਰ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਪਾਈਆਂ ਭਾਜੜਾਂ ਦੁਕਾਨਾਂ ਦੇ ਬੋਰਡ ਵੀ ਚੁਕਵਾ ਕੇ ਕਰਵਾਏ ਅੰਦਰ, ਦੁਕਾਨਾਂ ਅੱਗੇ ਨਾਜਾਇਜ਼ ਪਾਰਕਿੰਗ ਕਰਾਉਣ ਵਾਲੇ ਦੁਕਾਨਦਾਰਾਂ ਨੂੰ ਦਿੱਤੀ ਵਾਰਨਿੰਗ
January 10, 20250
Related Articles
February 29, 20240
संगरूर स्वयं सहायता समूह की 100 महिलाएं पंजाब पुलिस की वर्दी तैयार करेंगी
अब संगरूर के अकालगढ़ गांव की स्वयं सहायता समूह (एसएचजी) की 100 महिलाएं पंजाब पुलिस के जवानों की वर्दी तैयार करेंगी। यह घोषणा मुख्यमंत्री भगवंत मान ने फिल्लौर में हाईटेक वाहनों को हरी झंडी दिखाने के बा
Read More
BusinessCoronavirusCoronovirusEconomic CrisisEventsFarmer NewsHealth NewsLudhiana NewsNationNewsPunjab newsWeatherWorldWorld Politics
April 24, 20210
ਭਾਰੀ ਬਰਸਾਤ ਦੇ ਮੱਦੇਨਜ਼ਰ ਮੰਡੀਆਂ ‘ਚ ਕਣਕ ਦੀ ਸੰਭਾਲ ਦੇ ਪੁਖਤਾ ਪ੍ਰਬੰਧ ਕੀਤੇ : ਸਕੱਤਰ ਮਾਰਕੀਟ ਕਮੇਟੀ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜਿਣਸ ਦੀ ਮੰਡੀਆਂ ਵਿਚ ਆਮਦ, ਖਰੀਦ, ਲਿਫਟਿੰਗ ਅਤੇ ਸਾਭ-ਭਾਲ ਦੇ ਨਿਰਦੇਸ਼ ਦਿੱਤੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਦੀਆਂ ਮੰਡੀਆਂ ਅੰਦਰ ਕਣਕ ਦੀ ਤੇਜ਼ੀ ਨਾਲ ਹੋਈ ਆਮਦ ਨੂੰ ਲੈ ਕੇ ਖਰੀਦ ਪ੍ਰਕਿਰਿਆਂ ਦੇ ਸਮੁੱਚੇ ਕਾਰ
Read More
March 23, 20220
CM ਮਾਨ ਵੱਲੋਂ ਐਂਟੀ ਕਰਪੱਸ਼ਨ ਲਾਈਨ ਦੀ ਸੁਪਰਵਿਜ਼ਨ ਲਈ ਅਧਿਕਾਰੀਆਂ ਦੀ ਕੀਤੀ ਗਈ ਤਾਇਨਾਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਐਂਟੀ ਕਰਪੱਸ਼ਨ ਲਾਈਨ ਦੀ ਹਫਤੇ ਦੇ 7 ਦਿਨੋਂ 24 ਘੰਟੇ ਸੁਪਰਵੀਜ਼ਨ ਲਈ ਤਿੰਨ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਲਈ ਪੱਤਰ ਵੀ ਜਾਰੀ ਕਰ
Read More
Comment here