.ਲੋਹੜੀ ਦਾ ਤਿਉਹਾਰ ਆ ਰਿਹਾ ਹੈ ਅਤੇ ਅਕਸਰ ਵੇਖਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿਚਕਾਰ ਸਜਾਈਆਂ ਗਈਆਂ ਦੁਕਾਨਾਂ ਕਾਰਨ ਟਰੈਫਿਕ ਸਮੱਸਿਆ ਗੰਭੀਰ ਹੋ ਜਾਂਦੀ ਹੈ । ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬੋਰਡ ਵੀ ਸੜਕ ਦੇ ਅੱਧ ਵਿਚਕਾਰ ਲਗਾਏ ਜਾਂਦੇ ਹਨ। ਦੇਰ ਸ਼ਾਮ ਐਸਪੀ ਹੈਡ ਕੁਆਰਟਰ ਜੁਗਰਾਜ ਸਿੰਘ ਸ਼ਹਿਰ ਦੇ ਮੁੱਖ ਵਿਚਾਰ ਹਨੁਮਾਨ ਚੌਂਕ ਤੋਂ ਤਿੱਬੜੀ ਰੋਡ ਵੱਲ ਨਿਕਲੇ ਜਿੱਥੇ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿਚਕਾਰ ਲੋਹੜੀ ਦੇ ਤਿਉਹਾਰ ਨਾਲ ਸੰਬੰਧਿਤ ਸਮਾਨ ਕਾਉੰਟਰ ਲਗਾ ਕੇ ਸਜਾਇਆ ਗਿਆ ਸੀ। ਉੱਥੇ ਹੀ ਦੁਕਾਨਾਂ ਦੇ ਅੱਗੇ ਨਜਾਇਜ਼ ਪਾਰਕਿੰਗ ਅਤੇ ਦੁਕਾਨਾਂ ਦੇ ਬੋਰਡ ਵੀ ਪਏ ਦੇਖੇ ਗਏ ਜਿਸ ਤੇ ਐਸਪੀ ਹੈਡ ਕੁਆਟਟਰ ਵੱਲੋਂ ਸਾਰੀਆਂ ਦੁਕਾਨਾਂ ਪਿੱਛੇ ਹਟਵਾਈਆਂ ਗਈਆਂ ਤੇ ਬੋਰਡ ਵੀ ਚੁਕਵਾ ਦਿੱਤੇ ਗਏ। ਪੁਲਿਸ ਅਧਿਕਾਰੀ ਵੱਲੋਂ ਰੇਹੜੀ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਕਿ ਆਪਣੀਆਂ ਰੇਹੜੀਆਂ ਫੁੱਟਪਾਥ ਤੋਂ ਪਿੱਛੇ ਰੱਖਣ ਤੇ ਨਾਲ ਹੀ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਹੁਣ ਕਿਸੇ ਦਾ ਵੀ ਸਮਾਨ ਦੁਕਾਨ ਦੀ ਹੱਦ ਤੋਂ ਬਾਹਰ ਪਾਇਆ ਗਿਆ ਤਾਂ ਜਬਤ ਕਰ ਲਿਆ ਜਾਵੇਗਾ। ਦੱਸ ਦਈਏ ਕਿ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕ ਤੇ ਕੀਤੇ ਗਏ ਨਜਾਇਜ਼ ਕਬਜ਼ੇ ਵੀ ਮੰਨਿਆ ਜਾ ਰਿਹਾ ਹੈ।
ਜਦੋਂ ਐਸ.ਪੀ ਨੇ ਦੁਕਾਨਾਂ ਦਾ ਸਮਾਨ ਸੜਕ ਦੇ ਅੱਧ ਵਿਚਕਾਰ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਪਾਈਆਂ ਭਾਜੜਾਂ ਦੁਕਾਨਾਂ ਦੇ ਬੋਰਡ ਵੀ ਚੁਕਵਾ ਕੇ ਕਰਵਾਏ ਅੰਦਰ, ਦੁਕਾਨਾਂ ਅੱਗੇ ਨਾਜਾਇਜ਼ ਪਾਰਕਿੰਗ ਕਰਾਉਣ ਵਾਲੇ ਦੁਕਾਨਦਾਰਾਂ ਨੂੰ ਦਿੱਤੀ ਵਾਰਨਿੰਗ
January 10, 20250
Related Articles
March 2, 20240
हिमाचल में पिछले 24 घंटे से भारी बर्फबारी, मौसम विभाग ने जारी किया अलर्ट
हिमाचल प्रदेश के कई इलाकों में पिछले 24 घंटों से भारी बर्फबारी हो रही है. इस बीच मौसम विभाग ने आज 8 जिलों में भारी बारिश और बर्फबारी को लेकर रेड अलर्ट जारी किया है. कुल्लू जिले के अटाल सुरंग रोहतांग,
Read More
July 29, 20240
51.75 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਦੀਨਾਨਗਰ ਦੀਨਾ ਨਗਰ ਦੇ ਲੋਕਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਪੂਰੀਆਂ ਹੋਣਗੀਆਂ |
ਇਸ ਮੋਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੱਲ ਹੀ ਸੱਦਾ ਮਿਲਿਆ ਸੀ ਤਾ ਛੋਟੇ ਸਮੇਂ ਵਿਚ ਅਸੀ ਪਹੁੰਚ ਕੇ ਜਨਤਾ ਦੇ ਹਵਾਲੇ ਕਰ ਦਿੱਤਾ ਹੈ ਜੋਂ 51.74 ਕਰੋੜ ਦੀ ਲਾਗਤ ਨਾਲ ਬਣਿਆ ਹੈ,,, ਕਿਤੇ ਨੌਕਰੀਆਂ ਦਿੱਤਿਆਂ ਜਾ ਰਹ
Read More
November 7, 20220
Chinese citizens will now travel in bullet-proof vehicles in Pakistan, a decision taken to avoid terrorist attacks
Amid growing concerns over the safety of Chinese nationals working on China-Pakistan Economic Corridor (CPEC) projects, Pakistan and China have agreed to use bullet-proof vehicles to transport Chinese
Read More
Comment here