News

ਪਟਿਆਲਾ ਪੁਲਿਸ ਦੁਆਰਾ ਇਰਾਦਾ ਕਤਲ ਦੇ ਦੋ ਮੁਕਦਮੇ ਕੀਤੇ ਗਏ ਟਰੇਸ ਅਤੇ ਛੇ ਦੋਸ਼ੀ ਕੀਤੇ ਗ੍ਰਿਫ਼ਤਾਰ

ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਪਿਛਲੇ ਦਿਨੀ ਪਟਿਆਲਾ ਦੇ ਲੋਇਰ ਮਾਲ ਇਲਾਕੇ ਦੇ ਵਿੱਚ ਇੱਕ ਦੁਕਾਨਦਾਰ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਸੀ ਜਿਸਦੇ ਦੇ ਵਿੱਚ ਕੁਤਵਾਲੀ ਪੁਲਿਸ ਦੇ ਦੁਆਰਾ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।।

ਇਸ ਦੇ ਨਾਲ ਹੀ ਪਿਛਲੇ ਦਿਨੀ ਪਿੰਡ ਮੰਜਾਲ ਦੇ ਬੱਸ ਸਟੈਂਡ ਦੇ ਉੱਪਰ ਵੀ ਇੱਕ ਵਿਅਕਤੀ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਸੀ ਜਿਸ ਦੀ ਤਫਤੀਸ਼ ਦੇ ਦੌਰਾਨ ਪਟਿਆਲਾ ਪੁਲਿਸ ਦੇ ਦੁਆਰਾ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਸੀ। ਮਾਮਲੇ ਦੀ ਵਜਹਾ ਸੀ ਕਿ ਜ਼ਖਮੀ ਵਿਅਕਤੀ ਦੀ ਪਤਨੀ ਮਨਪ੍ਰੀਤ ਕੌਰ ਦਾ ਕਿਸੇ ਵਿਅਕਤੀ ਦੇ ਨਾਲ ਨਜਾਇਜ਼ ਰਿਸ਼ਤਾ ਸੀ ਅਤੇ ਉਹ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੀ ਸੀ ਤੇ ਇਸੇ ਦੇ ਲਈ ਉਸਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਪਤੀ ਦੀ ਸੁਪਾਰੀ ਦਿੱਤੀ ਸੀ।

Comment here

Verified by MonsterInsights