ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਪਿਛਲੇ ਦਿਨੀ ਪਟਿਆਲਾ ਦੇ ਲੋਇਰ ਮਾਲ ਇਲਾਕੇ ਦੇ ਵਿੱਚ ਇੱਕ ਦੁਕਾਨਦਾਰ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਸੀ ਜਿਸਦੇ ਦੇ ਵਿੱਚ ਕੁਤਵਾਲੀ ਪੁਲਿਸ ਦੇ ਦੁਆਰਾ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।।
ਇਸ ਦੇ ਨਾਲ ਹੀ ਪਿਛਲੇ ਦਿਨੀ ਪਿੰਡ ਮੰਜਾਲ ਦੇ ਬੱਸ ਸਟੈਂਡ ਦੇ ਉੱਪਰ ਵੀ ਇੱਕ ਵਿਅਕਤੀ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਸੀ ਜਿਸ ਦੀ ਤਫਤੀਸ਼ ਦੇ ਦੌਰਾਨ ਪਟਿਆਲਾ ਪੁਲਿਸ ਦੇ ਦੁਆਰਾ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਸੀ। ਮਾਮਲੇ ਦੀ ਵਜਹਾ ਸੀ ਕਿ ਜ਼ਖਮੀ ਵਿਅਕਤੀ ਦੀ ਪਤਨੀ ਮਨਪ੍ਰੀਤ ਕੌਰ ਦਾ ਕਿਸੇ ਵਿਅਕਤੀ ਦੇ ਨਾਲ ਨਜਾਇਜ਼ ਰਿਸ਼ਤਾ ਸੀ ਅਤੇ ਉਹ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੀ ਸੀ ਤੇ ਇਸੇ ਦੇ ਲਈ ਉਸਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਪਤੀ ਦੀ ਸੁਪਾਰੀ ਦਿੱਤੀ ਸੀ।