Site icon SMZ NEWS

ਜਦੋਂ ਭੇਸ ਬਦਲ ਕੇ,ਪੰਜਾਬ ਪੁਲਸ ਨੇ ਫੜੇ,ਚਾਈਨਾ ਡੋਰ ਵੇਚਣ ਵਾਲੇ

ਵੇਖੋ ਕਿੱਦਾਂ ਬਟਾਲਾ ਦੇ ਟਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕੀਤਾ ਕਾਬੂ ਜਦੋਂ ਟਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਚਾਈਨਾ ਡੋਰ ਸਣੇ ਪਿਓ ਪੁੱਤ ਨੂੰ ਦਬੋਚਿਆ ਤਾਂ ਉਸ ਮਗਰੋਂ ਤੁਰੰਤ ਦੁਕਾਨ ਦੇ ਅੰਦਰ ਚੀਕ ਚਿਹਾੜਾ ਪੈ ਗਿਆ ਟਰੈਫਿਕ ਪੁਲਿਸ ਦੇ ਇੰਚਾਰਜ ਨੇ ਸਭ ਤੋਂ ਪਹਿਲਾਂ ਗੱਟੂ ਕਬਜੇ ਵਿੱਚ ਲਏ ਜਿਸ ਮਗਰੋਂ ਐਸ ਐਚ ਓ ਸਿਟੀ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਨਾਲ ਹੀ ਐਸਐਚਓ ਸਿਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਇਹਨਾਂ ਕੋਲੋਂ ਗਿਣਤੀ ਥੋੜੀ ਘੱਟ ਮਿਲੀ ਹੈ ਪਰ ਸਾਨੂੰ ਉਮੀਦ ਹੈ ਕਿ ਜਿਹੜੇ ਹੋਲਸੇਲਰ ਕੋਲੋਂ ਇਹ ਚਾਈਨਾ ਡੋਰ ਲਿਆ ਕੇ ਵੇਚਦੇ ਨੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਤੇ ਬਟਾਲੇ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਮੁਕੰਮਲ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਲਗਾਤਾਰ ਇਹ ਮੁਹਿੰਮ ਜਾਰੀ ਰੱਖਾਂਗੇ ਤਾਂ ਕਿ ਚਾਈਨਾ ਡੋਰ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ |

Exit mobile version