News

ਪੰਜਾਬ ਰੋਡਵੇਜ਼ ਤੇ ਪਨਬੱਸ ਸਰਵਿਸ ਮੁਲਾਜ਼ਮ ਜਥੇਬੰਦੀ ਆਗੂਆਂ ਵਲੋਂ ਆਪਣੀਆਂ ਰਹਿੰਦੀਆਂ ਬਕਾਇਆ ਮੰਗਾਂ ਨੂੰ ਲਾਗੂ ਕਰਾਉਣ ਲਈ ਦੋ ਘੰਟੇ ਵਰਕਸ਼ਾਪ ਗੇਟ ਅੱਗੇ ਗੇਟ ਕੀਤੀ ਗਈ ਰੈਲੀ

ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਤੇ ਜਿ਼ਲ੍ਹਾ ਆਗੂਆਂ ਕਿਹਾ ਕਿ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਨਾਲ ਸਿਲਸਿਲਾ ਜਾਰੀ ਹੈ ਪਰ ਇਨ੍ਹਾਂ ਮੀਟਿੰਗਾਂ ਵਿਚ ਹਮੇਸ਼ਾ ਹੀ ਸਾਨੂੰ ਲਾਰੇ ਹੀ ਮਿਲੇ ਹਨ ਜਿਸਦੇ ਵਿਰੋਧ ਵਿਚ ਅੱਜ ਦੋ ਘੰਟੇ ਗੇਟ ਰੈਲੀ ਕੀਤੀ ਗਈ। ਇਸ ਰੈਲੀ ਵਿਚ ਆਗੂਆਂ ਇਹ ਵੀ ਦਾਅਵਾ ਕੀਤਾ ਕਿ ਬਾਅਦ ਦੁਪਹਿਰ ਹੋਣ ਵਾਲੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵਿਚ ਮਨੀਆਂ ਹੋਈਆਂ ਮੰਗਾਂ ਨੂੰ ਟਰਾਂਸਪੋਰਟ ਮੰਤਰੀ ਮਨਜ਼ੂਰ ਕਰਨਗੇ ਜੇਕਰ ਅੱਜ ਦੀ ਇਸ ਮੀਟਿੰਗ ਵਿਚ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਦੇ ਬੂਹੇ ਅੱਗੇ ਰੋਸ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਵੇਗਾ।ਇਨ੍ਹਾਂ ਦੀਆਂ ਮੰਗਾਂ ਵਿਚ ਠੇਕੇਦਾਰੀ ਸਿਸਟਮ ਬੰਦ ਕਰਨਾ, ਕੱਚੇ ਕਾਮਿਆਂ ਨੂੰ ਪੱਕੇ ਕਰਨਾ, ਪੀ.ਆਰ.ਟੀ.ਸੀ. ਵਿਭਾਗ ਤੇ ਪੰਜਾਬ ਰੋਡਵੇਜ਼ ਵਿਭਾਗ ਵਿਚ ਸਰਕਾਰੀ ਬੱਸਾਂ ਪਵਾਉਣੀ ਨਾ ਕਿ ਕਿਲੋ ਮੀਟਰ ਬੱਸਾਂ ਪਾ ਕੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਲਾਭ ਦਿਵਾਉਣਾ ਏ|

Comment here

Verified by MonsterInsights