ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਤੇ ਜਿ਼ਲ੍ਹਾ ਆਗੂਆਂ ਕਿਹਾ ਕਿ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਨਾਲ ਸਿਲਸਿਲਾ ਜਾਰੀ ਹੈ ਪਰ ਇਨ੍ਹਾਂ ਮੀਟਿੰਗਾਂ ਵਿਚ ਹਮੇਸ਼ਾ ਹੀ ਸਾਨੂੰ ਲਾਰੇ ਹੀ ਮਿਲੇ ਹਨ ਜਿਸਦੇ ਵਿਰੋਧ ਵਿਚ ਅੱਜ ਦੋ ਘੰਟੇ ਗੇਟ ਰੈਲੀ ਕੀਤੀ ਗਈ। ਇਸ ਰੈਲੀ ਵਿਚ ਆਗੂਆਂ ਇਹ ਵੀ ਦਾਅਵਾ ਕੀਤਾ ਕਿ ਬਾਅਦ ਦੁਪਹਿਰ ਹੋਣ ਵਾਲੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵਿਚ ਮਨੀਆਂ ਹੋਈਆਂ ਮੰਗਾਂ ਨੂੰ ਟਰਾਂਸਪੋਰਟ ਮੰਤਰੀ ਮਨਜ਼ੂਰ ਕਰਨਗੇ ਜੇਕਰ ਅੱਜ ਦੀ ਇਸ ਮੀਟਿੰਗ ਵਿਚ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਦੇ ਬੂਹੇ ਅੱਗੇ ਰੋਸ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਵੇਗਾ।ਇਨ੍ਹਾਂ ਦੀਆਂ ਮੰਗਾਂ ਵਿਚ ਠੇਕੇਦਾਰੀ ਸਿਸਟਮ ਬੰਦ ਕਰਨਾ, ਕੱਚੇ ਕਾਮਿਆਂ ਨੂੰ ਪੱਕੇ ਕਰਨਾ, ਪੀ.ਆਰ.ਟੀ.ਸੀ. ਵਿਭਾਗ ਤੇ ਪੰਜਾਬ ਰੋਡਵੇਜ਼ ਵਿਭਾਗ ਵਿਚ ਸਰਕਾਰੀ ਬੱਸਾਂ ਪਵਾਉਣੀ ਨਾ ਕਿ ਕਿਲੋ ਮੀਟਰ ਬੱਸਾਂ ਪਾ ਕੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਲਾਭ ਦਿਵਾਉਣਾ ਏ|