ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾੜੀ ਬੁੱਚਿਆਂ ਤੋਂ 17 ਦਸੰਬਰ 2024 ਨੂੰ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਸਧਾਰਨ ਲਈ ਲਗਭਗ ਢਾਈ ਲੱਖ ਰੁਪਏ ਲਗਾ ਕੇ ਰੋਜੀ ਰੋਟੀ ਕਮਾਉਣ ਖਾਤਰ ਪ੍ਰਦੇਸ਼ ਜੋਲਡਨ ਗਿਆ ਸੀ।ਜੋ ਕਿ ਉੱਥੇ ਜਾ ਕੇ ਅਚਾਨਕ ਬਹੁਤ ਬਿਮਾਰ ਹੋ ਗਿਆ ਹੈ।ਜਿਸ ਦੀ ਸਿਹਤ ਬਹੁਤ ਜਿਆਦਾ ਵਿਗੜ ਗਈ ਹੈ,ਅਤੇ ਜੋ ਕਿ ਹੁਣ ਵੈਂਟੀਲੇਟਰ ਤੇ ਲੱਗਾ ਹੋਇਆ ਹੈ।ਉਸ ਦਾ ਪਿੱਛੇ ਹੋਰ ਕੋਈ ਵੀ ਭੈਣ ਭਰਾ ਨਹੀਂ ਹੈ,ਜੋ ਕਿ ਮਾਪਿਆਂ ਦਾ ਇਕਲੋਤਾ ਪੁੱਤਰ ਹੈ,ਅਤੇ ਉਸ ਦੀ ਮਾਂ ਵੀ ਮਰ ਚੁੱਕੀ ਹੈ ਇਸ ਦੇ ਘਰ ਦੇ ਆਰਥਿਕ ਹਾਲਾਤ ਵੀ ਬਹੁਤ ਕਮਜ਼ੋਰ ਹਨ ਇਸ ਵੇਲੇ ਉਹ ਹਸਪਤਾਲ ਵਿੱਚ ਇਲਾਜ ਦੌਰਾਨ ਬਿਮਾਰੀ ਨਾਲ ਲੜਾਈ ਲੜ ਰਿਹਾ ਹੈ ਜਿਸ ਦਾ ਕਿ ਬਹੁਤ ਖਰਚਾ ਹੋ ਰਿਹਾ ਹੈ ਪਿੱਛੋਂ ਆਰਥਿਕ ਹਾਲਾਤ ਮਾੜੇ ਹੋਣ ਕਰਕੇ ਕੋਈ ਖਰਚਾ ਨਹੀਂ ਭੇਜਿਆ ਜਾ ਸਕਦਾ। ਇਸ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਪਰਿਵਾਰ ਦੀ ਗੁਹਾਰ ਲਾਈ ਜਾ ਰਹੀ ਹੈ, ਕਿ ਉਹਨਾਂ ਦੀ ਜੋ ਵੀ ਹੋ ਸਕਦੀ ਹੈ, ਬਣਦੀ ਮਦਦ ਕੀਤੀ ਜਾਵੇ , ਤਾਂ ਜੋ ਉਹ ਆਪਣੇ ਪੁੱਤਰ ਨੂੰ ਜਿਉਂਦੇ ਜੀ ਦੇਖ ਸਕਣ। ਪਿੰਡ ਦੇ ਸਾਬਕਾ ਸਰਪੰਚ ਬੱਬੂ ਵੱਲੋਂ ਵੀ ਦੱਸਿਆ ਗਿਆ ਕਿ ਉਹ ਬਿਲਕੁਲ ਠੀਕ ਠਾਕ ਇੱਥੋਂ ਗਿਆ ਸੀ,ਜੋ ਕਿ ਹੁਣ ਬਿਮਾਰੀ ਦੀ ਮੁਸੀਬਤ ਵਿੱਚ ਘਿਰ ਗਿਆ ਹੈ ਸੋ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਹਰ ਹੀਲੇ ਉਹਨਾਂ ਦੀ ਬਾਂਹ ਫੜੀ ਜਾਵੇ ਅਤੇ ਉਨ੍ਹਾ ਦੀ ਬਣਦੀ ਮਦਦ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਇੱਥੇ ਜਾਂ ਉਧਰ ਕੋਈ ਸੰਸਥਾ ਹੋਵੇ,ਜੋ ਕਿ ਇਹਨਾਂ ਦੀ ਮਦਦ ਕਰ ਸਕੇ ਤਾਂ ਜਰੂਰ ਕੀਤੀ ਜਾਵੇ,ਕਿਉਂਕਿ ਪਿੱਛੇ ਹਰਜਿੰਦਰ ਸਿੰਘ ਦਾ ਪਰਿਵਾਰ ਬਹੁਤ ਹੀ ਸਦਮੇ ਵਿੱਚ ਡੁੱਬਾ ਹੋਇਆ ਹੈ। ਇਸ ਲਈ ਪਰਿਵਾਰ ਦੀ ਬੇਨਤੀ ਹੈ ਕਿ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਉਹਨਾਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ।
ਮਾਪਿਆਂ ਦਾ ਇਕਲੌਤਾ ਪੁੱਤਰ ਹਫਤਾ ਪਹਿਲਾਂ ਗਿਆ ਸੀ ਜੋਲਡਨ ਬਿਮਾਰ ਹੋਣ ਕਾਰਨ ਲੱਗਾ ਵੈਂਟੀਲੇਟਰ ਤੇ ਬੇਵਸ ਅਤੇ ਮਜਬੂਰ ਮਾਪਿਆਂ ਦੀ ਗੁਹਾਰ,ਕੌਣ ਸੁਣੇਗਾ ਪੁਕਾਰ
December 28, 20240
Related Articles
August 17, 20220
ਇਨਸਾਫ਼ ਲਈ ਲਖੀਮਪੁਰ ਖੀਰੀ ‘ਚ ਧਰਨਾ ਦੇਣਗੇ ਪੰਜਾਬ ਦੇ 10,000 ਕਿਸਾਨ, ਅੱਜ ਸ਼ਾਮ ਹੋਣਗੇ ਰਵਾਨਾ
ਪੰਜਾਬ ਦੇ ਕਿਸਾਨ ਅੱਜ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ 75 ਘੰਟੇ ਦੇ ਧਰਨੇ ਲਈ ਰਵਾਨਾ ਹੋਣਗੇ। ਕਿਸਾਨ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਅਤੇ ਪਟਿਆਲਾ ਤੋਂ ਰੇਲਗੱਡੀ ਰਾਹੀਂ ਲਖੀਮਪੁਰ ਜਾਣਗੇ। ਕੁਝ ਕਿਸਾਨ ਵੀ ਆਪਣੇ ਨਿੱਜੀ ਵਾਹਨਾਂ
Read More
June 8, 20210
Adopt, Name Animals, Donate: Bengaluru Zoo Appeals As Covid Hits Revenues
The zoo -- Bannerghatta Biological Park (BBP) -- has four different units -- Zoo, Safari, Butterfly Park and Rescue Centre within an area of 731.88 hectares.
Faced with a financial crunch due to di
Read More
March 4, 20240
18 से 80 वर्ष तक की महिलाओं को मिलेंगे 1500 रुपये महीना, सीएम सुक्खू ने किया बड़ा एलान
मुख्यमंत्री सुखविंद्र सिंह सुक्खू ने बड़ी घोषणा करते हुए कहा कि 18 से 80 वर्ष आयु की सभी महिलाओं को जीवनभर के लिए नए वित्तीय वर्ष में 1500 रुपये मासिक पेंशन दी जाएगी। उन्होंने कहा कि जिला लाहौल-स्पीति
Read More
Comment here