ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾੜੀ ਬੁੱਚਿਆਂ ਤੋਂ 17 ਦਸੰਬਰ 2024 ਨੂੰ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਸਧਾਰਨ ਲਈ ਲਗਭਗ ਢਾਈ ਲੱਖ ਰੁਪਏ ਲਗਾ ਕੇ ਰੋਜੀ ਰੋਟੀ ਕਮਾਉਣ ਖਾਤਰ ਪ੍ਰਦੇਸ਼ ਜੋਲਡਨ ਗਿਆ ਸੀ।ਜੋ ਕਿ ਉੱਥੇ ਜਾ ਕੇ ਅਚਾਨਕ ਬਹੁਤ ਬਿਮਾਰ ਹੋ ਗਿਆ ਹੈ।ਜਿਸ ਦੀ ਸਿਹਤ ਬਹੁਤ ਜਿਆਦਾ ਵਿਗੜ ਗਈ ਹੈ,ਅਤੇ ਜੋ ਕਿ ਹੁਣ ਵੈਂਟੀਲੇਟਰ ਤੇ ਲੱਗਾ ਹੋਇਆ ਹੈ।ਉਸ ਦਾ ਪਿੱਛੇ ਹੋਰ ਕੋਈ ਵੀ ਭੈਣ ਭਰਾ ਨਹੀਂ ਹੈ,ਜੋ ਕਿ ਮਾਪਿਆਂ ਦਾ ਇਕਲੋਤਾ ਪੁੱਤਰ ਹੈ,ਅਤੇ ਉਸ ਦੀ ਮਾਂ ਵੀ ਮਰ ਚੁੱਕੀ ਹੈ ਇਸ ਦੇ ਘਰ ਦੇ ਆਰਥਿਕ ਹਾਲਾਤ ਵੀ ਬਹੁਤ ਕਮਜ਼ੋਰ ਹਨ ਇਸ ਵੇਲੇ ਉਹ ਹਸਪਤਾਲ ਵਿੱਚ ਇਲਾਜ ਦੌਰਾਨ ਬਿਮਾਰੀ ਨਾਲ ਲੜਾਈ ਲੜ ਰਿਹਾ ਹੈ ਜਿਸ ਦਾ ਕਿ ਬਹੁਤ ਖਰਚਾ ਹੋ ਰਿਹਾ ਹੈ ਪਿੱਛੋਂ ਆਰਥਿਕ ਹਾਲਾਤ ਮਾੜੇ ਹੋਣ ਕਰਕੇ ਕੋਈ ਖਰਚਾ ਨਹੀਂ ਭੇਜਿਆ ਜਾ ਸਕਦਾ। ਇਸ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਪਰਿਵਾਰ ਦੀ ਗੁਹਾਰ ਲਾਈ ਜਾ ਰਹੀ ਹੈ, ਕਿ ਉਹਨਾਂ ਦੀ ਜੋ ਵੀ ਹੋ ਸਕਦੀ ਹੈ, ਬਣਦੀ ਮਦਦ ਕੀਤੀ ਜਾਵੇ , ਤਾਂ ਜੋ ਉਹ ਆਪਣੇ ਪੁੱਤਰ ਨੂੰ ਜਿਉਂਦੇ ਜੀ ਦੇਖ ਸਕਣ। ਪਿੰਡ ਦੇ ਸਾਬਕਾ ਸਰਪੰਚ ਬੱਬੂ ਵੱਲੋਂ ਵੀ ਦੱਸਿਆ ਗਿਆ ਕਿ ਉਹ ਬਿਲਕੁਲ ਠੀਕ ਠਾਕ ਇੱਥੋਂ ਗਿਆ ਸੀ,ਜੋ ਕਿ ਹੁਣ ਬਿਮਾਰੀ ਦੀ ਮੁਸੀਬਤ ਵਿੱਚ ਘਿਰ ਗਿਆ ਹੈ ਸੋ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਹਰ ਹੀਲੇ ਉਹਨਾਂ ਦੀ ਬਾਂਹ ਫੜੀ ਜਾਵੇ ਅਤੇ ਉਨ੍ਹਾ ਦੀ ਬਣਦੀ ਮਦਦ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਇੱਥੇ ਜਾਂ ਉਧਰ ਕੋਈ ਸੰਸਥਾ ਹੋਵੇ,ਜੋ ਕਿ ਇਹਨਾਂ ਦੀ ਮਦਦ ਕਰ ਸਕੇ ਤਾਂ ਜਰੂਰ ਕੀਤੀ ਜਾਵੇ,ਕਿਉਂਕਿ ਪਿੱਛੇ ਹਰਜਿੰਦਰ ਸਿੰਘ ਦਾ ਪਰਿਵਾਰ ਬਹੁਤ ਹੀ ਸਦਮੇ ਵਿੱਚ ਡੁੱਬਾ ਹੋਇਆ ਹੈ। ਇਸ ਲਈ ਪਰਿਵਾਰ ਦੀ ਬੇਨਤੀ ਹੈ ਕਿ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਉਹਨਾਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ।
ਮਾਪਿਆਂ ਦਾ ਇਕਲੌਤਾ ਪੁੱਤਰ ਹਫਤਾ ਪਹਿਲਾਂ ਗਿਆ ਸੀ ਜੋਲਡਨ ਬਿਮਾਰ ਹੋਣ ਕਾਰਨ ਲੱਗਾ ਵੈਂਟੀਲੇਟਰ ਤੇ ਬੇਵਸ ਅਤੇ ਮਜਬੂਰ ਮਾਪਿਆਂ ਦੀ ਗੁਹਾਰ,ਕੌਣ ਸੁਣੇਗਾ ਪੁਕਾਰ
December 28, 20240
Related Articles
October 17, 20210
ਕਿਸਾਨ ਆਗੂ ਗੁਰਨਾਮ ਚਢੂਨੀ ਦੀ ਸਰਕਾਰ ਨੂੰ ਚਿਤਾਵਨੀ, ਕਿਹਾ-‘ਸਾਡੇ ਸਬਰ ਦਾ ਇਮਤਿਹਾਨ ਨਾ ਲਵੋ’
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਦਾ ਅੰਦੋਲਨ ਜਾਰੀ ਹੈ। ਇਸ ਵਿਚਾਲੇ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਮੁਖੀ ਗੁਰਨਾਮ ਸਿੰਘ ਚਢੂਨੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ।
ਦਰਅਸਲ,
Read More
December 28, 20240
ਥਾਣਾ ਰਣਜੀਤ ਐਵਨਿਊ ਪੁਲਿਸ ਨੇ ਲਿਫਟ ਦੇ ਬਹਾਨੇ ਲੋਕਾਂ ਨੂੰ ਲੁਟਣ ਵਾਲੇ ਬੰਟੀ ਬਬਲੀ ਨੂੰ ਕੀਤਾ ਕਾਬੂ
ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਤੋ ਸਾਹਮਣੇ ਆਇਆ ਹੈ ਜਿਥੋ ਦੀ ਪੁਲੀਸ ਵਲੋ ਲੋਕਾਂ ਨੂੰ ਲੁਟਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾ ਕੌਲੌ ਪੁਛਗਿਛ ਦੋਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਸੰਬਧੀ ਜਾਣਕਾਰੀ ਦਿੰਦਿ
Read More
July 5, 20210
ਖੇਤੀਬਾੜੀ ਤੇ ਸਹਾਇਕ ਸੈਕਟਰਾਂ ਨੂੰ ਉਤਸ਼ਾਹਤ ਕਰਨ ਲਈ 430 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ : ਵਿਨੀ ਮਹਾਜਨ
ਸੂਬੇ ਵਿੱਚ ਖੇਤੀਬਾੜੀ ਅਤੇ ਸਹਾਇਕ ਸੈਕਟਰਾਂ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਅੱਜ 430 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਰਾਸ਼ਟਰੀ ਕ੍ਰਿਸ਼ੀ ਵਿਕ
Read More
Comment here