ਸਮਰਾਲਾ ਦੇ ਨਜ਼ਦੀਕ ਸਰਹਿੰਦ ਨਹਿਰ ਕਿਨਾਰੇ ਪਿੰਡ ਗੜ੍ਹੀ ਤਰਖਾਣਾ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਭਾਂਬੜ ਮਚ ਗਏ, ਜਿਸ ਵਿਚ ਉਨ੍ਹਾਂ ਦਾ ਸਾਰਾ ਕੱਪੜਾ, ਸਾਮਾਨ, ਨਕਦੀ, ਰਾਸ਼ਨ ਤੋਂ ਇਲਾਵਾ ਅਨੇਕਾਂ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ। ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿਚ ਬਣੀਆਂ 2 ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ। ਜਿਨਾਂ ਵਿੱਚ ਇੱਕ ਦਰਜੀ ਦੀ ਦੁਕਾਨ ਵੀ ਸੀ ਜਿਸ ਵਿੱਚ ਸਾਢੇ ਤਿੰਨ ਲੱਖ ਰੁਪਏ ਦਾ ਕੱਪੜਾ ਸੜਕ ਤੇ ਸਵਾਹ ਹੋ ਗਿਆ। ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।ਝੁੱਗੀਆਂ ਨੂੰ ਅੱਗ ਲੱਗਣ ਕਾਰਨ ਇਨ੍ਹਾਂ ਗਰੀਬਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ। ਇਥੋਂ ਤੱਕ ਪਹਿਨਣ ਲਈ ਕੱਪੜੇ, ਖਾਣ ਲਈ ਰਾਸ਼ਨ ਅਤੇ ਨਾ ਸਿਰ ’ਤੇ ਛੱਤ ਬਚੀ। ਗਰੀਬ ਪਰਿਵਾਰਾਂ ਨੇ ਪ੍ਰਸਾਸ਼ਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੁਹਾਰ ਲਗਾਈ ਕਿ ਔਖੀ ਘੜੀ ਵਿਚ ਉਨ੍ਹਾਂ ਦੀ ਮੱਦਦ ਲਈ ਅੱਗੇ ਆਉਣ। ਝੁੱਗੀ ਬਣਾ ਕੇ ਰਹਿੰਦੇ ਦਰਸ਼ੀ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਝੁੱਗੀਆਂ ਨੂੰ ਅੱਗ ਲੱਗੀ ਅੱਗ ਦੇ ਭਾਂਬੜ ਦੇਖ ਕੇ ਸਾਰੇ ਪਰਿਵਾਰਾਂ ਦੇ ਮੈਂਬਰ ਆਪਣੇ ਬੱਚਿਆਂ ਨੂੰ ਲੈ ਕੇ ਝੁੱਗੀਆਂ ਤੋਂ ਬਾਹਰ ਆ ਗਏ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗੇ ਅੱਗ ਇੰਨੀ ਜਿਆਦਾ ਸੀ ਕਿ ਆਪਣੇ ਪਾਲਤੂ ਜਾਨਵਰਾਂ ਨੂੰ ਬਾਹਰ ਕੱਢਣ ਦਾ ਸਮਾਂ ਵੀ ਨਹੀਂ ਮਿਲਿਆ ਅਤੇ ਕਈ ਪਸ਼ੂ ਵੀ ਸੜ ਕੇ ਮਰ ਗਏ ਝੁੱਗੀਆਂ ਵਿੱਚ ਪਿਆ ਸਾਰਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਦਰਸ਼ੀ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇੱਕ ਵਿਅਕਤੀ ਨੇ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਲਗਾਈ ਹੈ।
ਸਰਦੀ ਦੇ ਮੌਸਮ ਵਿੱਚ 50 ਤੋਂ 60 ਗਰੀਬਾਂ ਦੇ ਸਿਰ ਦੀ ਛੱਤ ਹੋਈ ਸੜ ਕੇ ਸੁਆਹ
December 24, 20240
Related Articles
October 5, 20220
ਲੁਧਿਆਣਾ ‘ਚ ਵਾਹਨ ਚੋਰ ਗਿਰੋਹ ਕਾਬੂ: 10 ਬੋਲੇਰੋ, 17 ਇੰਜਣ ਤੇ ਰੇਡੀਏਟਰ ਬਰਾਮਦ
ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸ਼ਹਿਰ ‘ਚੋਂ ਵਾਹਨ ਚੋਰੀ ਕਰਕੇ ਉਨ੍ਹਾਂ ਨੂੰ ਪਲਾਟ ‘ਚ ਸੁੱਟਦਾ ਸੀ। ਇਸ ਤੋਂ ਬਾਅਦ ਮੌਕਾ ਦੇਖ ਕੇ ਉਹ ਵਾਹਨਾਂ ਨੂੰ ਅੱਗੇ ਵਰਕਸ਼ਾਪ ਸਟਾਰ ਐਵੀਨਿਊ ਮਲੇਰਕੋਟਲ
Read More
January 19, 20230
चौधरी संतोख सिंह के घर पहुंचे मल्लिकार्जुन खड़गे, सांसद की पत्नी और बेटे से जताया दुख
पंजाब कांग्रेस के वरिष्ठ नेता और सांसद चौधरी संतोख सिंह का भारत जोको यात्रा के दौरान दिल का दौरा पड़ने से निधन हो गया। कांग्रेस अध्यक्ष मल्लिकार्जुन खड़गे ने गुरुवार को जालंधर में चौधरी संतोख के परिवा
Read More
May 27, 20200
कांग्रेस नेता अलका लांबा के खिलाफ हुई FIR , योगी मोदी पर बोलना पड़ा महंगा !
कांग्रेस नेता अलका लम्बा की मुश्किलें अब बढ़ती जा रही है दरअसल अलका लांब के खिलाफ हजरतगंज कोतवाली में एफआईआर (FIR) दर्ज की गई है. अलका पर प्रधानमंत्री नरेंद्र मोदी (PM Narendra Modi), मुख्यमंत्री योगी
Read More
Comment here