ਸਮਰਾਲਾ ਦੇ ਨਜ਼ਦੀਕ ਸਰਹਿੰਦ ਨਹਿਰ ਕਿਨਾਰੇ ਪਿੰਡ ਗੜ੍ਹੀ ਤਰਖਾਣਾ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਭਾਂਬੜ ਮਚ ਗਏ, ਜਿਸ ਵਿਚ ਉਨ੍ਹਾਂ ਦਾ ਸਾਰਾ ਕੱਪੜਾ, ਸਾਮਾਨ, ਨਕਦੀ, ਰਾਸ਼ਨ ਤੋਂ ਇਲਾਵਾ ਅਨੇਕਾਂ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ। ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿਚ ਬਣੀਆਂ 2 ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ। ਜਿਨਾਂ ਵਿੱਚ ਇੱਕ ਦਰਜੀ ਦੀ ਦੁਕਾਨ ਵੀ ਸੀ ਜਿਸ ਵਿੱਚ ਸਾਢੇ ਤਿੰਨ ਲੱਖ ਰੁਪਏ ਦਾ ਕੱਪੜਾ ਸੜਕ ਤੇ ਸਵਾਹ ਹੋ ਗਿਆ। ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।ਝੁੱਗੀਆਂ ਨੂੰ ਅੱਗ ਲੱਗਣ ਕਾਰਨ ਇਨ੍ਹਾਂ ਗਰੀਬਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ। ਇਥੋਂ ਤੱਕ ਪਹਿਨਣ ਲਈ ਕੱਪੜੇ, ਖਾਣ ਲਈ ਰਾਸ਼ਨ ਅਤੇ ਨਾ ਸਿਰ ’ਤੇ ਛੱਤ ਬਚੀ। ਗਰੀਬ ਪਰਿਵਾਰਾਂ ਨੇ ਪ੍ਰਸਾਸ਼ਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੁਹਾਰ ਲਗਾਈ ਕਿ ਔਖੀ ਘੜੀ ਵਿਚ ਉਨ੍ਹਾਂ ਦੀ ਮੱਦਦ ਲਈ ਅੱਗੇ ਆਉਣ। ਝੁੱਗੀ ਬਣਾ ਕੇ ਰਹਿੰਦੇ ਦਰਸ਼ੀ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਝੁੱਗੀਆਂ ਨੂੰ ਅੱਗ ਲੱਗੀ ਅੱਗ ਦੇ ਭਾਂਬੜ ਦੇਖ ਕੇ ਸਾਰੇ ਪਰਿਵਾਰਾਂ ਦੇ ਮੈਂਬਰ ਆਪਣੇ ਬੱਚਿਆਂ ਨੂੰ ਲੈ ਕੇ ਝੁੱਗੀਆਂ ਤੋਂ ਬਾਹਰ ਆ ਗਏ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗੇ ਅੱਗ ਇੰਨੀ ਜਿਆਦਾ ਸੀ ਕਿ ਆਪਣੇ ਪਾਲਤੂ ਜਾਨਵਰਾਂ ਨੂੰ ਬਾਹਰ ਕੱਢਣ ਦਾ ਸਮਾਂ ਵੀ ਨਹੀਂ ਮਿਲਿਆ ਅਤੇ ਕਈ ਪਸ਼ੂ ਵੀ ਸੜ ਕੇ ਮਰ ਗਏ ਝੁੱਗੀਆਂ ਵਿੱਚ ਪਿਆ ਸਾਰਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਦਰਸ਼ੀ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇੱਕ ਵਿਅਕਤੀ ਨੇ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਲਗਾਈ ਹੈ।
ਸਰਦੀ ਦੇ ਮੌਸਮ ਵਿੱਚ 50 ਤੋਂ 60 ਗਰੀਬਾਂ ਦੇ ਸਿਰ ਦੀ ਛੱਤ ਹੋਈ ਸੜ ਕੇ ਸੁਆਹ
December 24, 20240
Related Articles
September 26, 20230
क्या सच में पंजाब के पूर्व वित्त भगोड़े हैं?
पंजाब के पूर्व वित्तमंत्री भाजपा नेता मनप्रीत बादल ने अपनी जमानत याचिका वापस ले ली है। मनप्रीत ने बठिंडा सेशन कोर्ट से अग्रिम जमानत मांगी थी। उनके वकील सुखविंदर सिंह भिंडर ने कहा कि जब याचिका लगाई गई
Read More
March 20, 20220
ਚੋਣ ਲੜਨ ਨੂੰ ਲੈ ਕੇ ਬੋਲੇ ਕਰਮਜੀਤ ਅਨਮੋਲ, ‘ਐਵੇਂ ਅੰਦਾਜ਼ੇ ਲਾਈ ਜਾਂਦੇ ਨੇ, ਆਪਣਾ ਇਧਰ ਹੀ ਕੰਮ ਸੈੱਟ ਏ’
ਪੰਜਾਬੀ ਕਲਾਕਾਰ ਤੇ ਅਦਾਕਾਰ ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ੀ ਨੇੜੇ ਰਹੇ ਹਨ। ਇਸ ਕਰਕੇ ਉਨ੍ਹਾਂ ਨੂੰ ਲੈ ਕੇ ਕਿਆਸ ਅਰਾਈਆਂ ਲਾ ਜਾ ਰਹੀਆਂ ਹਨ ਕਿ ਉਹ ਵੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਸੰਗਰੂਰ ਤੋਂ ਖਾਲੀ ਹੋ ਗਈ ਸਾ
Read More
February 14, 20240
हर धड़कन कह रही है Indo-UAE दोस्ती जिंदाबाद, अबू धाबी में भारतीय समुदाय से बोले PM मोदी
PM मोदी UAE की अपनी दो दिवसीय यात्रा पर हैं जहां वे अबू धाबी में पहले हिंदू मंदिर 'BAPS मंदिर' का उद्घाटन करेंगे। अपनी यात्रा के दौरान पीएम पश्चिम एशिया में भारत के सबसे करीबी रणनीतिक साझेदारों में से
Read More
Comment here