ਪੱਟੀ ਵਿਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਜਿਸ ਵਿੱਚ ਕੰਮ ਤੋਂ ਪਰਤ ਰਹੇ 2 ਵਿਅਕਤੀਆ ਦੀ ਮੌਤ ਹੋਣ ਤੇ ਪਰਿਵਾਰ ਨੇ ਇਸਨੂੰ ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦੀ ਗੱਲ ਕਹੀ | ਦੱਸਿਆ ਜਾ ਰਿਹਾ ਕਿ ਇਹ 2 ਵਿਅਕਤੀ ਪੱਟੀ ਦੇ ਨੇੜਲੇ ਪਿੰਡ ਸਭਰਾ ਤੋਂ ਕੰਮ ਕਰਕੇ ਵਾਪਿਸ ਆ ਰਹੇ ਸਨ ਕਿ ਪੱਟੀ ਤੋਂ ਕੁੱਝ ਦੂਰ ਪਿੰਡ ਆਸਲ ਕੋਲ ਇਹ ਘਟਨਾ ਵਾਪਰੀ ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿਚ ਲੁਟੇਰੇ ਸਫਲ ਨਹੀਂ ਹੋਏ ਪਰ ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਮੌਕੇ ਤੇ ਦਮ ਤੋੜ ਗਿਆ ਜਦ ਕਿ ਦੂਸਰੇ ਨੂੰ ਇਲਾਜ ਲਈ ਤਰਨਤਾਰਨ ਰੈਫਰ ਕੀਤਾ ਗਿਆ ਸੀ ਅਤੇ ਉਸਦੀ ਵੀ ਰਸਤੇ ਵਿਚ ਮੌਤ ਹੋ ਗਈ ਮਰਨ ਵਾਲਿਆਂ ਵਿਚ ਇਕ ਵਿਅਕਤੀ ਗੁਲਜ਼ਾਰ ਸਿੰਘ ਹੈ ਅਤੇ ਦੁਜੇ ਦਾ ਗੁਰਦਿਆਲ ਸਿੰਘ ਹੈ| ਇਸ ਬਾਰੇ ਮੌਕੇ ਤੇ ਪੁਜੇ ਐੱਸ.ਪੀ.ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮੌਤ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਪੈਨਲ ਬਣਾਕੇ ਪੋਸਟ ਮਾਰਟਮ ਕਰਵਾਉਣ ਲਈ ਕਿਹਾ ਕਿ ਜਿਸ ਵਿਚ ਸਭ ਕੁਝ ਸਾਹਮਣੇ ਆ ਜਾਵੇਗਾ ਅਤੇ ਜੋ ਕੁਝ ਵੀ ਸਾਹਮਣੇ ਆਵੇਗਾ ਉਸੇ ਤਰਾਂ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |