ਰੂਸ ਅਤੇ ਯੂਕਰੇਨ ਦੇ ਯੁੱਧ ਦੇ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਦੀ ਮੌਤ ਹੋ ਗਈ ਸੀ। ਤੇਜਪਾਲ ਇਸ ਸਾਲ ਜਨਵਰੀ ਦੇ ਮਹੀਨੇ ਰੂਸ ਜਾਂਦਾ ਹੈ, ਅਤੇ ਰੂਸ ਆਰਮੀ ਦੇ ਵਿੱਚ ਭਰਤੀ ਹੋ ਜਾਂਦਾ ਹੈ।, ਮਾਰਚ ਤੋਂ ਬਾਅਦ ਤੇਜਪਾਲ ਦੀ ਉਸਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੋਈ ਸੀ , ਜਿਸ ਤੋਂ ਬਾਅਦ ਲਗਾਤਾਰ ਤੇਜਪਾਲ ਦੀ ਪਤਨੀ ਅਤੇ ਉਸਦੇ ਪਰਿਵਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਤੇਜਪਾਲ ਦੇ ਬਾਰੇ ਕੁਝ ਪਤਾ ਲੱਗ ਸਕੇ ਜੇਕਰ ਉਸਦੀ ਮੌਤ ਵੀ ਹੋ ਗਈ ਹੈ ਤਾਂ ਉਸਦਾ ਮ੍ਰਿਤਕ ਸਰੀਰ ਉਸਨੂੰ ਮਿਲ ਸਕੇ, ਤੇਜਪਾਲ ਦੀ ਪਤਨੀ ਦੇ ਵੱਲੋਂ ਲਗਾਤਾਰ ਰੂਸ ਸਰਕਾਰ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ, ਪਰ ਰੂਸ ਸਰਕਾਰ ਅਤੇ ਰੂਸ ਆਰਮੀ ਨੂੰ ਤੇਜਪਾਲ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ, ਪਰ ਹੁਣ ਰੂਸ ਸਰਕਾਰ ਦੇ ਵੱਲੋਂ ਤੇਜਪਾਲ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਵਿੱਤੀ ਮਦਦ ਵੀ। ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਰੂਸ ਸਰਕਾਰ ਦੇ ਵੱਲੋਂ ਉਨਾਂ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਹੈ।, ਉਨਾਂ ਨੇ ਕਿਹਾ ਕਿ ਮੈਨੂੰ ਪੀਆਰ ਮਿਲ ਚੁੱਕੀ, ਅਤੇ ਜਦ ਮੇਰਾ ਪਰਿਵਾਰ ਰੂਸ ਜਾਵੇਗਾ ਉਹਨਾਂ ਨੂੰ ਵੀ ਪੀਆਰ ਮਿਲ ਜਾਵੇਗੀ, ਪਰਮਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ ਦੋਵੇਂ ਬੱਚਿਆਂ ਨੂੰ 20-20 ਹਜਾਰ ਰੁਪਆ ਪ੍ਰਤੀ ਮਹੀਨਾ ਖਰਚਾ ਵੀ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਉਹ ਢਾਈ ਮਹੀਨੇ ਰੂਸ ਰਹਿ ਕੇ ਆਏ ਨੇ ਅਤੇ ਸਾਰੇ ਆਪਣੇ ਅਤੇ ਆਪਣੇ ਪਰਿਵਾਰ ਦੇ ਕਾਗਜ ਉੱਥੇ ਜਮਾਂ ਕਰਵਾ ਆਏ ਹਨ।, ਉਨਾਂ ਨੇ ਕਿਹਾ ਕਿ ਜਦ ਉਹਨਾਂ ਦਾ ਪਰਿਵਾਰ ਰੂਸ ਜਾਵੇਗਾ ਤਾਂ ਰੂਸ ਸਰਕਾਰ ਦੇ ਵੱਲੋਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਪੈਨਸ਼ਨ ਦਿੱਤੀ ਜਾਵੇਗੀ।, ਅਤੇ ਉਨਾਂ ਦੇ ਬੱਚੇ ਵੀ ਰੂਸ ਵਿੱਚ ਜਾ ਕੇ ਮੁਫਤ ਸਿੱਖਿਆ ਲੈਣਗੇ, ਉਨਾਂ ਨੇ ਕਿਹਾ ਕਿ ਫਿਲਹਾਲ ਤਾਂ ਰੂਸ ਦੇ ਵਿੱਚ ਕਾਫੀ ਠੰਡ ਉਹਨਾਂ ਨੇ ਕਿਹਾ ਕਿ ਉਹ ਤੇ ਅਤੇ ਉਨਾਂ ਦਾ ਪਰਿਵਾਰ ਰੂਸ ਜਾਵੇਗਾ , ਪਰ ਹਮੇਸ਼ਾ ਦੇ ਲਈ ਉੱਥੇ ਨਹੀਂ ਰਵੇਗਾ, ਭਾਰਤ ਦੇ ਵਿੱਚ ਵੀ ਉਹ ਆਉਂਦੇ ਰਹਿਣਗੇ, ਉਨਾਂ ਨੇ ਕਿਹਾ ਕਿ ਉਨਾਂ ਦੇ ਵੱਲੋਂ ਯੂਕਰੇਨ ਸਰਕਾਰ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਹੈ ਕਿ ਜੇਕਰ ਤੇਜਪਾਲ ਨੂੰ ਯੂਕਰੇਨ ਦੇ ਵਿੱਚ ਬੰਦੀ ਬਣਾਇਆ ਗਿਆ ਹੈ ਤਾਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ। ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤ ਇਬੈਸੀ ਦੇ ਵੱਲੋਂ ਉਨਾਂ ਦੀ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਮਦਦ ਨਹੀਂ ਕੀਤੀ ਗਈ|
ਰੂਸ ਅਤੇ ਯੂਕਰੇਨ ਤੇ ਯੁੱਧ ਦੇ ਵਿੱਚ ਮਾਰੇ ਗਏ ਅੰਮ੍ਰਿਤਸਰ ਦਾ ਨੌਜਵਾਨ ਤੇਜਪਾਲ ਦੇ ਪਰਿਵਾਰ ਨੂੰ ਰੂਸ ਸਰਕਾਰ ਦੇ ਵੱਲੋਂ ਦਿੱਤੀ ਗਈ ਪੀ.ਆਰ ਅਤੇ ਵਿੱਤੀ ਸਹਾਇਤਾ
December 13, 20240
Related tags :
#RussianGovernmentAid #FinancialAssistance #RussiaUkraineWar
Related Articles
December 29, 20210
ਤੀਜੀ ਖੁਰਾਕ ਲਈ ਨਵੇਂ ਦਿਸ਼ਾ-ਨਿਰਦੇਸ਼, 60+ ਲਈ ਡਾਕਟਰ ਦੀ ਸਲਾਹ ਜ਼ਰੂਰੀ
ਦੇਸ਼ ‘ਚ 10 ਜਨਵਰੀ ਨੂੰ ਗੰਭੀਰ ਬੀਮਾਰੀ ਵਾਲੇ 60 ਸਾਲ ਤੋਂ ਵੱਧ ਉੁਮਰ ਦੇ ਲੋਕਾਂ ਨੂੰ ਪ੍ਰਿਕਾਸ਼ਨ ਡੋਜ਼ ਲੱਗੇਗੀ। ਇਸ ਸਬੰਧ ‘ਚ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਡੋਜ਼ ਲੈਣ ਲਈ ਡਾਕਟਰ ਦਾ ਸਰਟੀਫਿਕੇਟ ਨਹੀਂ ਦਿਖਾਉਣਾ ਹੋਵੇਗਾ। ਮੰਤਰਾਲੇ ਨੇ ਇ
Read More
September 21, 20220
‘ਅਣਅਧਿਕਾਰਤ ਕਾਲੋਨੀਆਂ ਦੇ NOC ਧਾਰਕਾਂ ਨੂੰ ਰਜਿਸਟਰੀਆਂ ਵੇਲੇ ਨਹੀਂ ਆਵੇਗੀ ਕੋਈ ਮੁਸ਼ਕਲ’ : ਜਿੰਪਾ
ਪੰਜਾਬ ਦੀਆਂ ਅਣਅਧਿਕਾਰਤ ਕਾਲੋਨੀਆਂ ਦੇ ਜਿਹੜੇ ਨਿਵਾਸੀਆਂ ਕੋਲ ਐੱਨਓਸੀ ਹੋਵੇਗੀ, ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਏਗੀ। ਮਾਲ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਹਦ
Read More
May 2, 20200
दिल्ली हिंसा मामले में, ताहिर हुसैन की जमानत याचिका हुई खारिज !
सरकार ने देश में अवैध रूप से घुसे हुए लोगों को बाहर निकालने के लिए एक कानून बनाया था जिस कानून के तहत देश में अवैध घुसपैठियों को बाहर निकालने की तैयारी थी। लेकिन बाद में इस कानून का विरोध जोरो से होने
Read More
Comment here