Site icon SMZ NEWS

ਰੂਸ ਅਤੇ ਯੂਕਰੇਨ ਤੇ ਯੁੱਧ ਦੇ ਵਿੱਚ ਮਾਰੇ ਗਏ ਅੰਮ੍ਰਿਤਸਰ ਦਾ ਨੌਜਵਾਨ ਤੇਜਪਾਲ ਦੇ ਪਰਿਵਾਰ ਨੂੰ ਰੂਸ ਸਰਕਾਰ ਦੇ ਵੱਲੋਂ ਦਿੱਤੀ ਗਈ ਪੀ.ਆਰ ਅਤੇ ਵਿੱਤੀ ਸਹਾਇਤਾ

ਰੂਸ ਅਤੇ ਯੂਕਰੇਨ ਦੇ ਯੁੱਧ ਦੇ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਦੀ ਮੌਤ ਹੋ ਗਈ ਸੀ। ਤੇਜਪਾਲ ਇਸ ਸਾਲ ਜਨਵਰੀ ਦੇ ਮਹੀਨੇ ਰੂਸ ਜਾਂਦਾ ਹੈ, ਅਤੇ ਰੂਸ ਆਰਮੀ ਦੇ ਵਿੱਚ ਭਰਤੀ ਹੋ ਜਾਂਦਾ ਹੈ।, ਮਾਰਚ ਤੋਂ ਬਾਅਦ ਤੇਜਪਾਲ ਦੀ ਉਸਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੋਈ ਸੀ , ਜਿਸ ਤੋਂ ਬਾਅਦ ਲਗਾਤਾਰ ਤੇਜਪਾਲ ਦੀ ਪਤਨੀ ਅਤੇ ਉਸਦੇ ਪਰਿਵਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਤੇਜਪਾਲ ਦੇ ਬਾਰੇ ਕੁਝ ਪਤਾ ਲੱਗ ਸਕੇ ਜੇਕਰ ਉਸਦੀ ਮੌਤ ਵੀ ਹੋ ਗਈ ਹੈ ਤਾਂ ਉਸਦਾ ਮ੍ਰਿਤਕ ਸਰੀਰ ਉਸਨੂੰ ਮਿਲ ਸਕੇ, ਤੇਜਪਾਲ ਦੀ ਪਤਨੀ ਦੇ ਵੱਲੋਂ ਲਗਾਤਾਰ ਰੂਸ ਸਰਕਾਰ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ, ਪਰ ਰੂਸ ਸਰਕਾਰ ਅਤੇ ਰੂਸ ਆਰਮੀ ਨੂੰ ਤੇਜਪਾਲ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ, ਪਰ ਹੁਣ ਰੂਸ ਸਰਕਾਰ ਦੇ ਵੱਲੋਂ ਤੇਜਪਾਲ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਵਿੱਤੀ ਮਦਦ ਵੀ। ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਰੂਸ ਸਰਕਾਰ ਦੇ ਵੱਲੋਂ ਉਨਾਂ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਹੈ।, ਉਨਾਂ ਨੇ ਕਿਹਾ ਕਿ ਮੈਨੂੰ ਪੀਆਰ ਮਿਲ ਚੁੱਕੀ, ਅਤੇ ਜਦ ਮੇਰਾ ਪਰਿਵਾਰ ਰੂਸ ਜਾਵੇਗਾ ਉਹਨਾਂ ਨੂੰ ਵੀ ਪੀਆਰ ਮਿਲ ਜਾਵੇਗੀ, ਪਰਮਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ ਦੋਵੇਂ ਬੱਚਿਆਂ ਨੂੰ 20-20 ਹਜਾਰ ਰੁਪਆ ਪ੍ਰਤੀ ਮਹੀਨਾ ਖਰਚਾ ਵੀ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਉਹ ਢਾਈ ਮਹੀਨੇ ਰੂਸ ਰਹਿ ਕੇ ਆਏ ਨੇ ਅਤੇ ਸਾਰੇ ਆਪਣੇ ਅਤੇ ਆਪਣੇ ਪਰਿਵਾਰ ਦੇ ਕਾਗਜ ਉੱਥੇ ਜਮਾਂ ਕਰਵਾ ਆਏ ਹਨ।, ਉਨਾਂ ਨੇ ਕਿਹਾ ਕਿ ਜਦ ਉਹਨਾਂ ਦਾ ਪਰਿਵਾਰ ਰੂਸ ਜਾਵੇਗਾ ਤਾਂ ਰੂਸ ਸਰਕਾਰ ਦੇ ਵੱਲੋਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਪੈਨਸ਼ਨ ਦਿੱਤੀ ਜਾਵੇਗੀ।, ਅਤੇ ਉਨਾਂ ਦੇ ਬੱਚੇ ਵੀ ਰੂਸ ਵਿੱਚ ਜਾ ਕੇ ਮੁਫਤ ਸਿੱਖਿਆ ਲੈਣਗੇ, ਉਨਾਂ ਨੇ ਕਿਹਾ ਕਿ ਫਿਲਹਾਲ ਤਾਂ ਰੂਸ ਦੇ ਵਿੱਚ ਕਾਫੀ ਠੰਡ ਉਹਨਾਂ ਨੇ ਕਿਹਾ ਕਿ ਉਹ ਤੇ ਅਤੇ ਉਨਾਂ ਦਾ ਪਰਿਵਾਰ ਰੂਸ ਜਾਵੇਗਾ , ਪਰ ਹਮੇਸ਼ਾ ਦੇ ਲਈ ਉੱਥੇ ਨਹੀਂ ਰਵੇਗਾ, ਭਾਰਤ ਦੇ ਵਿੱਚ ਵੀ ਉਹ ਆਉਂਦੇ ਰਹਿਣਗੇ, ਉਨਾਂ ਨੇ ਕਿਹਾ ਕਿ ਉਨਾਂ ਦੇ ਵੱਲੋਂ ਯੂਕਰੇਨ ਸਰਕਾਰ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਹੈ ਕਿ ਜੇਕਰ ਤੇਜਪਾਲ ਨੂੰ ਯੂਕਰੇਨ ਦੇ ਵਿੱਚ ਬੰਦੀ ਬਣਾਇਆ ਗਿਆ ਹੈ ਤਾਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ। ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤ ਇਬੈਸੀ ਦੇ ਵੱਲੋਂ ਉਨਾਂ ਦੀ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਮਦਦ ਨਹੀਂ ਕੀਤੀ ਗਈ|

Exit mobile version