ਸਮੇਂ ਦਾ ਸਦ ਉਪਯੋਗ ਕਰਨਾ ਹੋਵੇ ਤਾਂ ਆਦਮੀ ਵੇਲੇ ਟਾਈਮ ਕੋਈ ਵੀ ਹੁਨਰਮੰਦ ਕੰਮ ਕਰਨ ਦੀ ਪ੍ਰੈਕਟਿਸ ਕਰ ਸਕਦਾ ਹੈ ਅਤੇ ਉਸ ਕੰਮ ਵਿੱਚ ਮਾਹਰ ਵੀ ਹੋ ਸਕਦਾ ਹੈ। ਇਹ ਸਾਬਤ ਕੀਤਾ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ 20 ਸਾਲਾਂ ਦੇ ਨੌਜਵਾਨ ਲਕਸ਼ੇ ਨੇ, ਜਿਸ ਨੇ ਲਾਕਡਾਊਨ ਦੌਰਾਨ ਵੇਲੇ ਰਹਿਣ ਦੀ ਬਜਾਏ ਆਪਣੀ ਮਾਂ ਦੇ ਕਹਿਣ ਤੇ ਸਕੈਚ ਅਤੇ ਪੇਂਟਿੰਗ ਬਣਾਉਣਾ ਸ਼ੁਰੂ ਕੀਤਾ ਤੇ ਜਦੋਂ ਦਿਲਚਸਪੀ ਵਧਦੀ ਗਈ ਤਾਂ ਯੂਟੀਊਬ ਤੋਂ ਸਿੱਖ ਸਿੱਖ ਕੇ ਹੀ ਇਸ ਕੰਮ ਵਿੱਚ ਇਨਾ ਮਾਹਰ ਹੋ ਗਿਆ ਹੈ ਕਿ ਹੁਣ ਆਦਮੀ ਨੂੰ ਸਾਹਮਣੇ ਬਿਠਾ ਕੇ ਉਸਦਾ ਹੂਬਹੂ ਸਕੈਚ ਜਾਂ ਤਸਵੀਰ ਕਾਗਜ ਤੇ ਉਕੇਰ ਸਕਦਾ ਹੈ। ਆਪਣੇ ਹੁਨਰ ਦੀ ਬਦੌਲਤ ਲਕਸ਼ੇ ਇਲਾਕੇ ਵਿੱਚ ਵੀ ਮਸ਼ਹੂਰ ਹੋ ਚੁੱਕਾ ਹੈ ਅਤੇ ਅਖਬਾਰਾਂ ਵਿੱਚ ਵੀ ਕਈ ਵਾਰ ਉਸ ਦੀਆਂ ਤਸਵੀਰਾਂ ਛੱਪ ਚੁੱਕੀਆਂ ਹਨ। ਢਾਈ ਸਾਲ ਪਹਿਲਾਂ ਪਿਤਾ ਜੀ ਦੀ ਬਿਮਾਰੀ ਕਾਰਨ ਮੌਤ ਹੋਣ ਕਾਰਨ ਲਕਸ਼ੇ ਦੇ ਸਿਰ ਤੇ ਪਰਿਵਾਰ ਚਲਾਉਣ ਦਾ ਬੋਝ ਵੀ ਆ ਪਿਆ। ਘਰ ਵਿੱਚ ਮਾਤਾ ਤੇ ਛੋਟਾ ਭਰਾ ਹੈ , ਜਿਸ ਕਾਰਨ ਲਕਸ਼ੇ ਨੇ ਆਪਣੇ ਹੁਨਰ ਨੂੰ ਕਿਤਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਛੋਟਾ ਜਿਹਾ ਸ਼ਹਿਰ ਹੋਣ ਕਰਕੇ ਗੱਲ ਨਹੀਂ ਬਣੀ ।ਲਕਸ਼ ਜੁੱਡੋ ਦਾ ਵੀ ਵਧੀਆ ਖਿਡਾਰੀ ਹੈ ਅਤੇ ਨੈਸ਼ਨਲ ਤੱਕ ਖੇਡ ਆਇਆ ਹੈ। ਹੁਣ ਪਰਿਵਾਰ ਦੀ ਰੋਜੀ ਰੋਟੀ ਤਾਂ ਜੁਗਾੜ ਕਰਨ ਲਈ ਉਹ ਦੋ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੂਡੋ ਦੀ ਕੋਚਿੰਗ ਵੀ ਦੇ ਰਿਹਾ ਹੈ। ਆਪਣੇ ਪੇਂਟਿੰਗ ਅਤੇ ਸਕੈਚਿੰਗ ਦੇ ਹੁਨਰ ਨੂੰ ਲਕਸ਼ੇ ਅਪਰਾਧੀਆਂ ਨੂੰ ਫੜਾਉਣ ਵਿੱਚ ਪੁਲਿਸ ਦੀ ਮਦਦ ਕਰਨ ਲਈ ਵਰਤਣ ਦੀ ਚਾਹਤ ਰੱਖਦਾ ਹੈ।
ਯੂ-ਟਿਊਬ ਤੋਂ ਸਿੱਖ ਸਿੱਖ ਕੇ ਹੁਣ ਸਾਹਮਣੇ ਆਦਮੀ ਨੂੰ ਬਿਠਾ ਕੇ ਹੂਬਹੂ ਸਕੈਚ ਬਣਾ ਲੈਂਦਾ ਹੈ ਲਕਸ਼ੇ
December 11, 20240

Related Articles
January 22, 20250
ਪੰਜਾਬ ਰੋਡਵੇਜ਼ ਦੀ ਬੱਸ ਨੇ 3 ਲੋਕਾਂ ਨੂੰ ਮਾਰੀ ਟੱਕਰ , ਇੱਕ ਦੀ ਮੌਤ
ਜਲੰਧਰ ਦੇ ਪਠਾਨਕੋਟ ਰੋਡ 'ਤੇ ਯਾਤਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਦੌਰਾਨ ਘਟਨਾ ਵਾਲੀ ਥਾਂ 'ਤੇ ਭਾਰੀ ਹੰਗਾਮਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਬਾਈਕ ਸਵਾਰ, ਇੱਕ ਫੇਰੀ ਵਾਲਾ ਅ
Read More
December 13, 20210
ਮਾਈਕ੍ਰੋਕੰਟੇਨਮੈਂਟ ਜ਼ੋਨ ਤੋਂ ਮਿਲਿਆ ਇਕ ਹੋਰ ਪਾਜ਼ੀਟਿਵ ਕੇਸ, ਕਰੋਨਾ ਦੇ 5 ਨਵੇਂ ਮਾਮਲੇ; ਡੇਂਗੂ ਤੋਂ ਰਾਹਤ
ਐਤਵਾਰ ਨੂੰ ਜ਼ਿਲ੍ਹੇ ਵਿੱਚ ਕੋਵਿਡ ਦੇ 5 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਦੱਖਣੀ ਮਾਡਲ ਗ੍ਰਾਮ ਵਿੱਚ ਬਣੇ ਮਾਈਕ੍ਰੋਕੰਟੇਨਮੈਂਟ ਜ਼ੋਨ ਨਾਲ ਸਬੰਧਤ ਹੈ ਅਤੇ ਸਤ ਪਾਲ ਮਿੱਤਲ ਸਕੂਲ ਦੇ ਪਾਜ਼ੀਟਿਵ ਪਾਏ ਗਏ ਵਿਦਿ
Read More
January 10, 20230
Veteran politicians of the world will come to India, there will be an important meeting between the foreign ministers
India's growing influence has the effect that the interest of many countries of the world has increased towards India. Due to this, many heads of state and politicians of the world will visit India in
Read More
Comment here