ਸਮੇਂ ਦਾ ਸਦ ਉਪਯੋਗ ਕਰਨਾ ਹੋਵੇ ਤਾਂ ਆਦਮੀ ਵੇਲੇ ਟਾਈਮ ਕੋਈ ਵੀ ਹੁਨਰਮੰਦ ਕੰਮ ਕਰਨ ਦੀ ਪ੍ਰੈਕਟਿਸ ਕਰ ਸਕਦਾ ਹੈ ਅਤੇ ਉਸ ਕੰਮ ਵਿੱਚ ਮਾਹਰ ਵੀ ਹੋ ਸਕਦਾ ਹੈ। ਇਹ ਸਾਬਤ ਕੀਤਾ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ 20 ਸਾਲਾਂ ਦੇ ਨੌਜਵਾਨ ਲਕਸ਼ੇ ਨੇ, ਜਿਸ ਨੇ ਲਾਕਡਾਊਨ ਦੌਰਾਨ ਵੇਲੇ ਰਹਿਣ ਦੀ ਬਜਾਏ ਆਪਣੀ ਮਾਂ ਦੇ ਕਹਿਣ ਤੇ ਸਕੈਚ ਅਤੇ ਪੇਂਟਿੰਗ ਬਣਾਉਣਾ ਸ਼ੁਰੂ ਕੀਤਾ ਤੇ ਜਦੋਂ ਦਿਲਚਸਪੀ ਵਧਦੀ ਗਈ ਤਾਂ ਯੂਟੀਊਬ ਤੋਂ ਸਿੱਖ ਸਿੱਖ ਕੇ ਹੀ ਇਸ ਕੰਮ ਵਿੱਚ ਇਨਾ ਮਾਹਰ ਹੋ ਗਿਆ ਹੈ ਕਿ ਹੁਣ ਆਦਮੀ ਨੂੰ ਸਾਹਮਣੇ ਬਿਠਾ ਕੇ ਉਸਦਾ ਹੂਬਹੂ ਸਕੈਚ ਜਾਂ ਤਸਵੀਰ ਕਾਗਜ ਤੇ ਉਕੇਰ ਸਕਦਾ ਹੈ। ਆਪਣੇ ਹੁਨਰ ਦੀ ਬਦੌਲਤ ਲਕਸ਼ੇ ਇਲਾਕੇ ਵਿੱਚ ਵੀ ਮਸ਼ਹੂਰ ਹੋ ਚੁੱਕਾ ਹੈ ਅਤੇ ਅਖਬਾਰਾਂ ਵਿੱਚ ਵੀ ਕਈ ਵਾਰ ਉਸ ਦੀਆਂ ਤਸਵੀਰਾਂ ਛੱਪ ਚੁੱਕੀਆਂ ਹਨ। ਢਾਈ ਸਾਲ ਪਹਿਲਾਂ ਪਿਤਾ ਜੀ ਦੀ ਬਿਮਾਰੀ ਕਾਰਨ ਮੌਤ ਹੋਣ ਕਾਰਨ ਲਕਸ਼ੇ ਦੇ ਸਿਰ ਤੇ ਪਰਿਵਾਰ ਚਲਾਉਣ ਦਾ ਬੋਝ ਵੀ ਆ ਪਿਆ। ਘਰ ਵਿੱਚ ਮਾਤਾ ਤੇ ਛੋਟਾ ਭਰਾ ਹੈ , ਜਿਸ ਕਾਰਨ ਲਕਸ਼ੇ ਨੇ ਆਪਣੇ ਹੁਨਰ ਨੂੰ ਕਿਤਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਛੋਟਾ ਜਿਹਾ ਸ਼ਹਿਰ ਹੋਣ ਕਰਕੇ ਗੱਲ ਨਹੀਂ ਬਣੀ ।ਲਕਸ਼ ਜੁੱਡੋ ਦਾ ਵੀ ਵਧੀਆ ਖਿਡਾਰੀ ਹੈ ਅਤੇ ਨੈਸ਼ਨਲ ਤੱਕ ਖੇਡ ਆਇਆ ਹੈ। ਹੁਣ ਪਰਿਵਾਰ ਦੀ ਰੋਜੀ ਰੋਟੀ ਤਾਂ ਜੁਗਾੜ ਕਰਨ ਲਈ ਉਹ ਦੋ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੂਡੋ ਦੀ ਕੋਚਿੰਗ ਵੀ ਦੇ ਰਿਹਾ ਹੈ। ਆਪਣੇ ਪੇਂਟਿੰਗ ਅਤੇ ਸਕੈਚਿੰਗ ਦੇ ਹੁਨਰ ਨੂੰ ਲਕਸ਼ੇ ਅਪਰਾਧੀਆਂ ਨੂੰ ਫੜਾਉਣ ਵਿੱਚ ਪੁਲਿਸ ਦੀ ਮਦਦ ਕਰਨ ਲਈ ਵਰਤਣ ਦੀ ਚਾਹਤ ਰੱਖਦਾ ਹੈ।
ਯੂ-ਟਿਊਬ ਤੋਂ ਸਿੱਖ ਸਿੱਖ ਕੇ ਹੁਣ ਸਾਹਮਣੇ ਆਦਮੀ ਨੂੰ ਬਿਠਾ ਕੇ ਹੂਬਹੂ ਸਕੈਚ ਬਣਾ ਲੈਂਦਾ ਹੈ ਲਕਸ਼ੇ
December 11, 20240

Related Articles
December 2, 20240
ਜਲੰਧਰ ਦੇ ਇੱਕ ਹੋਟਲ ਵਿੱਚ ਕੁੱਝ ਨੌਜਵਾਨਾਂ ਵੱਲੋਂ ਕੀਤੀ ਗਈ ਗੁੰਡਾਗਰਦੀ
ਜਲੰਧਰ ਦੇ ਇੱਕ ਹੋਟਲ ਵਿੱਚ ਦੇਰ ਸ਼ਾਮ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹੋਟਲ ਮਾਡਲ ਹਾਊਸ ਸਥਿਤ ਰਾਇਲ ਪੈਲੇਸ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਭੰਨ-ਤੋੜ ਕਰਕੇ 6-7 ਅਣਪਛਾਤੇ ਨੌਜਵਾਨਾਂ ਨੇ ਪੈ
Read More
January 5, 20230
अमृतसर में 35 करोड़ की हेरोइन बरामद पुलिस चौकी पर फायरिंग कर तस्कर फरार हो गए
पंजाब के अमृतसर में काउंटर इंटेलिजेंस (CI) की टीम ने 5 किलो हेरोइन की खेप बरामद की है. हाल ही में पुलिस चौकी पर फायरिंग कर भागे दो तस्करों के परिजनों से यह खेप बरामद हुई है. पुलिस ने राजासांसी के गांव
Read More
December 28, 20230
राम मंदिर में नहीं होगी मां सीता की मूर्ति,मंदिर निर्माण में लोहा 0%
70 एकड़ में बनने वाले राम मंदिर में भगवान रामलला की मूर्ति गर्भ ग्रह में विराजित होगी। यह राम का वह रूप होगा, जिसमें वे 5 साल के बालक रूप में होंगे। क्योंकि मूर्ति भगवान के बाल स्वरूप की है, इसलिए मंद
Read More
Comment here