ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਦੇ ਹਰਪਾਲ ਟਿਵਾਣਾ ਆਡਿਟੋਰੀਅਮ ਦੇ ਵਿੱਚ ਅਹੁਦੇਦਾਰ ਸਮਾਰੋ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਪਹੁੰਚੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਚੋਣਾਂ ਕਰਵਾਉਣ ਦੇ ਹੱਕ ਦੇ ਵਿੱਚ ਹੀ ਨਹੀਂ ਸੀ ਇਹ ਤਾਂ ਮਾਨਯੋਗ ਕੋਰਟ ਦੇ ਕਾਰਨ ਚੋਣਾਂ ਦਾ ਐਲਾਨ ਸਰਕਾਰ ਨੂੰ ਕਰਨਾ ਪਿਆ ਅਤੇ ਕਾਂਗਰਸੀ ਦੇ ਲਈ ਤਿਆਰ ਬਰ ਤਿਆਰ ਹੈ।।ਉਹਨਾਂ ਕਿਹਾ ਕਿ ਜਿਸ ਪ੍ਰਕਾਰ ਦੇ ਹਾਲਾਤ ਇਸ ਸਮੇਂ ਅਕਾਲੀ ਦਲ ਦੇ ਹੋਏ ਪਏ ਹਨ ਇਸ ਮੁਸ਼ਕਿਲ ਦੇ ਵਿੱਚੋਂ ਨਿਕਲਣਾ ਅਕਾਲੀ ਦਲ ਲਈ ਕਾਫੀ ਮੁਸ਼ਕਿਲ ਜਾਪਦਾ ਹੈ। ਉਹਨਾਂ ਕਿਹਾ ਕਿ ਜਿਸ ਢੰਗ ਦੇ ਨਾਲ ਗੁਨਾਹਾਂ ਨੂੰ ਇਹਨਾਂ ਦੇ ਵੱਲੋਂ ਮੰਨ ਲਿਆ ਗਿਆ ਹੈ ਲੱਗਦਾ ਨਹੀਂ ਕਿ ਲੋਕ ਹੁਣ ਇਹਨਾਂ ਨੂੰ ਪ੍ਰਵਾਨ ਕਰਨਗੇ। ਕਿਸਾਨੀ ਮਸਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦਾ ਰਿਪ੍ਰਜੈਂਟਿਵ ਹੈ । ਉਹਨਾਂ ਕਿਹਾ ਕਿ ਮੈਂ ਤਾਂ ਡਲੇਵਾਲ ਸਾਹਿਬ ਨੂੰ ਵੀ ਕਹਿਣਾ ਚਾਹਾਂਗਾ ਕਿ ਇਹਨਾਂ ਤੋਂ ਉਮੀਦ ਨਾ ਰੱਖੋ । ਕਿਸਾਨਾਂ ਦੀ ਸੁਣਵਾਈ ਉਸ ਦਿਨ ਹੋਵੇਗੀ ਜਦੋਂ ਕੋਈ ਸਰਕਾਰ ਦੇ ਵਿੱਚ ਤਬਦੀਲੀ ਆਵੇਗੀ। ਜਿਸ ਆਜ਼ਾਦਾਨਾ ਦੇਸ਼ ਦੇ ਵਿੱਚ ਕਿਸਾਨ ਨੂੰ ਬਿਨਾਂ ਹਥਿਆਰ ਅਤੇ ਬਿਨਾਂ ਗੱਡੀ ਤੋਂ ਆਪਣੀ ਰਾਜਧਾਨੀ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਅਜਿਹੇ ਲੋਕਾਂ ਨੂੰ ਗੱਲ ਸੁਣਾਉਣ ਦਾ ਫਾਇਦਾ ਕੀ ਜੌ ਸੁਣਨ ਦੇ ਲਈ ਤਿਆਰ ਨਹੀਂ ਹਨ।
ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਵਿੱਚ ਅਹੁਦੇਦਾਰ ਸਮਾਰੋਹ ਕਰਵਾਇਆ
December 10, 20240

Related Articles
June 3, 20210
300-Foot Sinkhole Threatens To Swallow Home In Mexico
When it first appeared, it was only a few metres in size but has since swallowed nearly 70,000 square feet of the farmland to take a massive form.
A gigantic sinkhole, which looks like a cr
Read More
February 2, 20220
ਪੰਜਾਬ ਚੋਣਾਂ 2022 : CM ਚਿਹਰੇ ਨੂੰ ਲੈ ਕੇ ਕਾਂਗਰਸ ਕਰ ਸਕਦੀ ਹੈ ਅੱਜ ਵੱਡਾ ਐਲਾਨ
ਪੰਜਾਬ ਵਿਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਹੁਣ ਤਾਂ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਹੈ। ਅਜਿਹੇ ਵਿਚ ਹਰੇਕ ਪਾਰਟੀ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਕੀ
Read More
October 3, 20220
ਦੀਪਕ ਟੀਨੂੰ ਕੇਸ : ਗਰਲਫ੍ਰੈਂਡ ਨੂੰ ਮਿਲਵਾਉਣ ਲਈ ਲੈ ਕੇ ਗਿਆ ਸੀ SI ਪ੍ਰਿਤਪਾਲ ਸਿੰਘ, ਚਕਮਾ ਦੇ ਹੋਇਆ ਫਰਾਰ
ਮੂਸੇਵਾਲਾ ਕਤਲ ਕੇਸ ਦੀ ਸਾਜ਼ਿਸ਼ ਵਿਚ ਸ਼ਾਮਲ ਏ ਕੈਟਾਗਰੀ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਕਸਟੱਡੀ ਤੋਂ ਫਰਾਰ ਹੋਣ ਵਿਚ ਵੱਡਾ ਖੁਲਾਸਾ ਹੋਇਆ ਹੈ। ਮਾਨਸਾ ਪੁਲਿਸ ਦੇ ਸੀਆਈਏ ਸਟਾਫ ਦਾ ਇੰਚਾਰਜ ਪ੍ਰਿਤਪਾਲ ਸਿੰਘ ਗੈਂਗਸਟਰ ਨੂੰ ਗਰਲਫ੍ਰੈਂਡ ਨਾਲ ਮਿਲਵਾ
Read More
Comment here