ਸ੍ਰੋਮਣੀ ਅਕਾਲੀ ਦਲ ਦੇ ਆਗੂਆ ਵਲੋ ਅਜ ਇਕਤਰਤਾ ਕਰ ਇਕ ਅਹਿਮ ਮੀਟਿੰਗ ਤੋ ਬਾਦ ਮੀਡੀਆ ਦੇ ਰੂਬਰੂ ਹੋ ਖੁਲਾਸਾ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਵਰਕਿੰਗ ਕਮੇਟੀ ਦੇ ਨਾਲ ਨਵੀਆਂ ਭਰਤੀ ਕੀਤੀਆ ਜਾਣਗੀਆ। ਇਸ ਸੰਬਧੀ ਗਲਬਾਤ ਕਰਦੀਆ ਗੁਰ ਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰ ਕੌਰ ਨੇ ਦੱਸਿਆ ਕੀ ਸ੍ਰੋਮਣੀ ਕਮੇਟੀ ਸਿਖਾ ਦੀ ਸਿਰਮੌਰ ਸੰਸਥਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਉਸਦੀ ਮਜਬੂਤੀ ਲਈ ਅਜ ਜੋ ਫੈਸਲੇ ਅਹਿਮ ਮੀਟਿੰਗ ਵਿਚ ਲਏ ਗਏ ਹਨ ਉਸਨੂੰ ਸਿਰਮਥੇ ਰਖਦਿਆ ਵਰਕਿੰਗ ਕਮੇਟੀ ਦੇ ਅੰਡਰ ਨਵੀ ਭਰਤੀ ਨੂੰ ਮੰਜੂਰੀ ਦੇ ਅਕਾਲੀ ਦਲ ਨੂੰ ਮਜਬੂਤ ਕਰਾਂਗੇ।ਬੀਤੇ ਦਿਨੀ ਵਿਚ ਸੁਧਾਰ ਲਹਿਰ ਚਲਾਉਣਾ ਵੀ ਅਕਾਲੀ ਦਲ ਲਈ ਸੀ ਪਰ ਸਿੰਘ ਸਾਹਿਬ ਦੇ ਫੈਸਲੇ ਦੀ ਤਾਮਿਲ ਕਰਦਿਆ ਅਸੀ ਉਸ ਮੁਹਿੰਮ ਨੂੰ ਪੂਰਨ ਵਿਰਾਮ ਦਿੰਦਿਆ ਅਗੇ ਇਕਜੁਟਤਾ ਦਾ ਪ੍ਰਮਾਣ ਦਿੰਦਿਆ ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਵਾਂਗੇ।ਕਿਉਕਿ ਪੰਥ ਅਤੇ ਕੋਮ ਦੇ ਹਿਤ ਵਿਚ ਹਰ ਫੈਸਲੇ ਨੂੰ ਪ੍ਰਵਾਨ ਕਰਾਂਗੇ।। ਉਧਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਜ ਦੀ ਮੀਟਿੰਗ ਵਿਚ ਲਏ ਫੈਸਲੇ ਦੇ ਚਲਦੇ ਜਿਹੜੀ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ ਉਸਨੂੰ ਪੂਰਨ ਰੂਪਰੇਖਾ ਬਣਾ ਅਸੀ ਸਿੰਘ ਸਾਬ ਦੇ ਫੈਸਲੇ ਨੂੰ ਮਨਦਿਆ ਹਰ ਹੁਕਮ ਦੀ ਪਾਲਣਾ ਕੀਤੀ ਜਾਵੇਗੀ।ਅਤੇ ਸੁਧਾਰ ਲਹਿਰ ਦੇ ਢਾਂਚੇ ਨੂੰ ਸਮੇਟ ਕੇ ਸ੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਬਿਖਰੀ ਸ਼ਕਤੀ ਨੂੰ ਇਕੱਠਾ ਕੀਤਾ ਜਾਵੇਗਾ।