ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਦੇ ਹਰਪਾਲ ਟਿਵਾਣਾ ਆਡਿਟੋਰੀਅਮ ਦੇ ਵਿੱਚ ਅਹੁਦੇਦਾਰ ਸਮਾਰੋ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਪਹੁੰਚੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਚੋਣਾਂ ਕਰਵਾਉਣ ਦੇ ਹੱਕ ਦੇ ਵਿੱਚ ਹੀ ਨਹੀਂ ਸੀ ਇਹ ਤਾਂ ਮਾਨਯੋਗ ਕੋਰਟ ਦੇ ਕਾਰਨ ਚੋਣਾਂ ਦਾ ਐਲਾਨ ਸਰਕਾਰ ਨੂੰ ਕਰਨਾ ਪਿਆ ਅਤੇ ਕਾਂਗਰਸੀ ਦੇ ਲਈ ਤਿਆਰ ਬਰ ਤਿਆਰ ਹੈ।।ਉਹਨਾਂ ਕਿਹਾ ਕਿ ਜਿਸ ਪ੍ਰਕਾਰ ਦੇ ਹਾਲਾਤ ਇਸ ਸਮੇਂ ਅਕਾਲੀ ਦਲ ਦੇ ਹੋਏ ਪਏ ਹਨ ਇਸ ਮੁਸ਼ਕਿਲ ਦੇ ਵਿੱਚੋਂ ਨਿਕਲਣਾ ਅਕਾਲੀ ਦਲ ਲਈ ਕਾਫੀ ਮੁਸ਼ਕਿਲ ਜਾਪਦਾ ਹੈ। ਉਹਨਾਂ ਕਿਹਾ ਕਿ ਜਿਸ ਢੰਗ ਦੇ ਨਾਲ ਗੁਨਾਹਾਂ ਨੂੰ ਇਹਨਾਂ ਦੇ ਵੱਲੋਂ ਮੰਨ ਲਿਆ ਗਿਆ ਹੈ ਲੱਗਦਾ ਨਹੀਂ ਕਿ ਲੋਕ ਹੁਣ ਇਹਨਾਂ ਨੂੰ ਪ੍ਰਵਾਨ ਕਰਨਗੇ। ਕਿਸਾਨੀ ਮਸਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦਾ ਰਿਪ੍ਰਜੈਂਟਿਵ ਹੈ । ਉਹਨਾਂ ਕਿਹਾ ਕਿ ਮੈਂ ਤਾਂ ਡਲੇਵਾਲ ਸਾਹਿਬ ਨੂੰ ਵੀ ਕਹਿਣਾ ਚਾਹਾਂਗਾ ਕਿ ਇਹਨਾਂ ਤੋਂ ਉਮੀਦ ਨਾ ਰੱਖੋ । ਕਿਸਾਨਾਂ ਦੀ ਸੁਣਵਾਈ ਉਸ ਦਿਨ ਹੋਵੇਗੀ ਜਦੋਂ ਕੋਈ ਸਰਕਾਰ ਦੇ ਵਿੱਚ ਤਬਦੀਲੀ ਆਵੇਗੀ। ਜਿਸ ਆਜ਼ਾਦਾਨਾ ਦੇਸ਼ ਦੇ ਵਿੱਚ ਕਿਸਾਨ ਨੂੰ ਬਿਨਾਂ ਹਥਿਆਰ ਅਤੇ ਬਿਨਾਂ ਗੱਡੀ ਤੋਂ ਆਪਣੀ ਰਾਜਧਾਨੀ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਅਜਿਹੇ ਲੋਕਾਂ ਨੂੰ ਗੱਲ ਸੁਣਾਉਣ ਦਾ ਫਾਇਦਾ ਕੀ ਜੌ ਸੁਣਨ ਦੇ ਲਈ ਤਿਆਰ ਨਹੀਂ ਹਨ।
ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਵਿੱਚ ਅਹੁਦੇਦਾਰ ਸਮਾਰੋਹ ਕਰਵਾਇਆ
December 10, 20240
Related Articles
August 30, 20220
ਅੰਨਾ ਹਜ਼ਾਰੇ ਦੀ ਕੇਜਰੀਵਾਲ ਨੂੰ ਚਿੱਠੀ, ਕਿਹਾ-‘ਤੁਹਾਨੂੰ ਸੱਤਾ ਦਾ ਨਸ਼ਾ ਹੋ ਗਿਐ’, ਚੇਤੇ ਕਰਾਏ ਪੁਰਾਣੇ ਦਿਨ
ਅਰਵਿੰਦ ਕੇਜਰੀਵਾਲ ਦੇ ਸਿਆਸੀ ਗੁਰੂ ਕਹੇ ਜਾਣ ਵਾਲੇ ਅੰਨਾ ਹਜ਼ਾਰੇ ਨੇ ਉਨ੍ਹਾਂ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਕਿਹਾ ਹੈ।
Anna Hazare
Read More
August 21, 20220
ਹਸਪਤਾਲਾਂ ‘ਚ ਵਾਇਰਲ ਬੁਖਾਰ ਦੇ ਵਧੇ ਮਰੀਜ਼, ਠੀਕ ਹੋਣ ‘ਚ ਲੱਗ ਰਹੇ 10 ਤੋਂ 15 ਦਿਨ
ਕੋਰੋਨਾ ਅਤੇ ਸਵਾਈਨ ਫਲੂ ਦੇ ਮਰੀਜ਼ਾਂ ਵਿਚਕਾਰ ਵਾਇਰਲ ਬੁਖਾਰ ਦੇ ਹਮਲੇ ਸ਼ੁਰੂ ਹੋ ਗਏ ਹਨ। ਹਰ ਦੂਜੇ ਜਾਂ ਤੀਜੇ ਘਰ ਵਿੱਚ ਲੋਕ ਬਿਮਾਰ ਹੋ ਰਹੇ ਹਨ। ਵਾਇਰਸ ਇੰਨਾ ਜ਼ਬਰਦਸਤ ਹੈ ਕਿ ਦਵਾਈਆਂ ਵੀ ਕੰਮ ਨਹੀਂ ਕਰ ਰਹੀਆਂ ਅਤੇ ਮਰੀਜ਼ਾਂ ਨੂੰ ਠੀਕ ਹੋਣ ਵਿ
Read More
April 5, 20220
ਹਰਪਾਲ ਚੀਮਾ ਵੱਲੋਂ ਗੰਨਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਟਾਸਕਫੋਰਸ ਦੇ ਗਠਨ ਦਾ ਐਲਾਨ
ਪੁਲਿਸ ਨੂੰ ਬਾਇਓਮੀਟਰਕ ਡਾਟਾ ਇਕੱਠਾ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ। ਸਦਨ ਨੇ ਸੋਮਵਾਰ ਨੂੰ ਕ੍ਰਿਮੀਨਲ ਪ੍ਰਕਿਰਿਆ (ਪਛਾਣ) ਬਿੱਲ ਪਾਸ ਹੋ ਗਿਆ ਹੈ। ਇਸ ਤੋਂ ਪਹਿਲਾਂ, ਬਿੱਲ ‘ਤੇ ਬੋਲਦਿਆਂ ਗ੍ਰਹਿ ਮੰਤਰੀ ਅਮਿਤ ਸ਼
Read More
Comment here