ਨਗਰ ਨਿਗਮ ਪਟਿਆਲਾ ਅਕਸਰ ਹੀ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੇ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹੀ ਆਗੂ ਬਿੰਦਰ ਨਿੱਕੂ ਦੀ ਦੁਕਾਨ ਤੇ ਕਾਰਵਾਈ ਕਰਨ ਪਹੁੰਚੀ ਨਗਰ ਨਿਗਮ ਦੀ ਟੀਮ ਨਾਲ ਵੱਡੀ ਬਹਿਸ ਹੋ ਗਈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਬਿੰਦਰ ਨਿੱਕੂ ਨੇ ਇਲਜ਼ਾਮ ਲਗਾਇਆ ਕਿ ਆਪਸੀ ਗੁੱਟਬਾਜੀ ਦੇ ਚਲਦਿਆਂ ਉਸ ਦੇ ਉੱਪਰ ਵੱਡੇ ਲੀਡਰਾਂ ਵੱਲੋਂ ਅਜਿਹੀ ਕਾਰਵਾਈ ਕਰਕੇ ਉਸਦਾ ਨੁਕਸਾਨ ਕੀਤਾ ਜਾ ਰਿਹਾ ਅਤੇ ਉਸਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਕਿ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਗੈਰ ਕਾਨੂੰਨੀ ਇਮਾਰਤ ਬਣ ਰਹੀਆਂ ਹਨ |