ਅੰਮ੍ਰਿਤਸਰ ਐਸ.ਐਸ.ਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਤੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿਤ ਥਾਣਾ ਅਜਨਾਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਥਾਣਾ ਅਜਨਾਲਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਤਿੰਨ ਦੋਸ਼ੀਆਂ ਨੂੰ ਪੰਜ ਕਿਲੋ ਹੈਰੋਇਨ ਨਾਲ ਕਾਬੂ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸ.ਪੀ ਦਿਹਾਤੀ ਨੇ ਦੱਸਿਆ ਕਿ ਅਜਨਾਲਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਇਸ ਮੁਹਿੰਮ ਤਹਿਤ ਚੈਕਿੰਗ ਦੌਰਾਨ ਇੱਕ ਵੈਨਿਊ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਜਦ ਰੋਕਿਆ ਗਿਆ ਤਾਂ ਗੱਡੀ ਦੇ ਚਾਲਕ ਨੇ ਪਿਛੇ ਹੀ ਗੱਡੀ ਰੋਕ ਲਈ ਜਿਸ ਤੇ ਤੁਰੰਤ ਐਕਸ਼ਨ ਲੈਂਦਿਆ ਨਾਕਾ ਪਾਰਟੀ ਵੱਲੋਂ ਉਕਤ ਗੱਡੀ ਵਿੱਚ ਸਵਾਰ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਚਾਲਕ ਤੇ ਪਿੱਛੇ ਬੈਠਾ ਇੱਕ ਹੋਰ ਨੌਜਵਾਨ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਗੱਡੀ ਵਿੱਚ ਹੋਰ ਸਵਾਰ ਨੌਜਵਾਨ 1. ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਭੂਰਾ ਕੋਨਾ ਖੇਮਕਰਨ ਜਿਲ੍ਹਾ ਤਰਨ ਤਾਰਨ, 2. ਸੱਜਣ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਅਬਾਦ ਜੀਰਾ ਜਿਲ੍ਹਾ ਫਿਰੋਜਪੁਰ ਅਤੇ 3. ਵਿਲੀਅਮ ਪੁੱਤਰ ਮੱਦੀ ਮਸੀਹ ਵਾਸੀ ਜੋੜੀਆ ਖੁਰਦ ਡੇਰਾ ਬਾਬਾ ਨਾਨਾਕ ਜਿਲ੍ਹਾ ਬਟਾਲਾ ਨੂੰ ਕਰੀਬ 05 ਕਿੱਲੋ ਹੈਰੋਇੰਨ ਅਤੇ ਇੱਕ 32 ਬੋਰ ਰਿਵਾਲਵਰ ਅਤੇ 05 ਜਿੰਦਾ ਰੌਂਦ ਸਮੇਤ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਜਿਸ ਸਬੰਧੀ ਮੱਖਣ ਸਿੰਘ, ਸੱਜਣ ਸਿੰਘ, ਵਿਲੀਅਮ ਅਤੇ ਇਹਨਾ ਦੇ ਭੱਜਣ ਵਿੱਚ ਕਾਮਯਾਬ ਹੋਏ ਸਾਥੀ ਹਰਪਾਲ ਸਿੰਘ ਉਰਫ ਭਾਲਾ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਇਸ ਗੈਰ-ਕਨੂੰਨੀ ਵਪਾਰ ਵਿੱਚ ਸ਼ਾਮਲ ਵਿਆਪਕ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਥਾਣਾ ਅਜਨਾਲਾ ਪੁਲਿਸ ਵੱਲੋਂ 5 ਕਿੱਲੋ ਹੈਰੋਇਨ, ਸਣੇ ਤਿੰਨ ਨੋਜਵਾਨ ਕੀਤੇ ਕਾਬੂ
December 6, 20240

Related tags :
#DrugArrests #PunjabPolice #CriminalActivity #LawEnforcement
Related Articles
December 25, 20210
‘ਆਪ’ ਨਾਲ ਰਲ ਕੇ ਚੋਣ ਮੈਦਾਨ ‘ਚ ਨਿੱਤਰਣਗੀਆਂ ਕਿਸਾਨ ਜਥੇਬੰਦੀਆਂ! ਭਲਕੇ ਹੋਵੇਗਾ ਵੱਡਾ ਫੈਸਲਾ
ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀ ਬਣਾਉਣ ਬਾਰੇ ਲੰਮੇ ਸਮੇਂ ਤੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰ ਸਕਦੀਆਂ ਹਨ।
ਸੰਯੁਕਤ ਕਿਸਾਨ ਮ
Read More
June 1, 20210
Probe Reports Of “Vaccine Wastage” On Priority: Harsh Vardhan To Rajasthan Minister
In a letter to Raghu Sharma, the Union health minister said a media report has highlighted that more than 500 vials of COVID-19 vaccines were found dumped in the waste bins of 35 Covid vaccination
Read More
December 16, 20240
ਅੰਮ੍ਰਿਤਸਰ ਦੇ ਥਾਣਾ ਵੇਰਕਾ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ,ਦੋ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਵੇਰਕਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਮੁਖਬਿਰ ਦੀ ਸੂਚਨਾ ਦੇ ਅਧਾਰ ਤੇ
Read More
Comment here