ਮਾਛੀਵਾਡ਼ਾ ਸਾਹਿਬ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੋਟ ਗੰਗੂਰਾਏ ਵਿਖੇ ਇੱਕ ਵਿਆਹ ਵਾਲੇ ਘਰ ਵਿਚ ਜਾਗੋ ਸਮਾਗਮ ਚੱਲ ਰਿਹਾ ਸੀ ਪਰ ਉੱਥੇ ਗੁਆਂਢੀ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਲਾੜੇ ਦਾ ਚਚੇਰਾ ਭਰਾ ਮਨਦੀਪ ਸਿੰਘ ਵਾਸੀ ਕੋਟ ਗੰਗੂ ਰਾਏ ਜਖ਼ਮੀ ਹੋ ਗਿਆ। ਹਸਪਤਾਲ ਵਿਚ ਇਲਾਜ ਅਧੀਨ ਮਨਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਚਾਚੇ ਦੇ ਲੜਕੇ ਗੁਰਮੀਤ ਸਿੰਘ ਦਾ ਵਿਆਹ ਸੀ ਅਤੇ ਰਾਤ ਨੂੰ ਜਾਗੋ ਸਮਾਗਮ ਚੱਲ ਰਿਹਾ ਸੀ। ਉਨ੍ਹਾਂ ਦਾ ਗੁਆਂਢੀ ਜਗਦੀਸ਼ ਸਿੰਘ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸਨੇ ਆਪਣੇ ਪਿਸਤੌਲ ਨਾਲ 3 ਹਵਾਈ ਫਾਇਰ ਕੀਤੇ ਅਤੇ ਜਦੋਂ ਉਸ ਨੂੰ ਰੋਕਿਆ ਤਾਂ ਉਸਨੇ ਮੈਨੂੰ ਗਾਲੀ ਗਲੋਚ ਕਰਦਿਆਂ ਕੱਚ ਦਾ ਗਿਲਾਸ ਮੇਰੇ ਵੱਲ ਮਾਰਿਆ। ਜਗਦੀਸ਼ ਸਿੰਘ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਮਕਾਨ ਦੀ ਛੱਤ ’ਤੇ ਚੜ੍ਹ ਗਿਆ ਜਿਸ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ 3 ਫਾਇਰ ਕੀਤੇ ਜਿਸ ’ਚੋਂ ਇੱਕ ਗੋਲੀ ਮੇਰੇ ਮੱਥੇ ਦੇ ਖੱਬੇ ਪਾਸਿਓਂ ਛੂਹ ਕੇ ਲੰਘ ਗਈ ਜਦਕਿ 2 ਗੋਲੀਆਂ ਮੇਰੀ ਖੱਬੀ ਬਾਂਹ ’ਤੇੇ ਲੱਗੀਆਂ। ਜਖ਼ਮੀ ਹਾਲਤ ਵਿਚ ਉਸ ਨੂੰ ਦੋਰਾਹਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਖ਼ਮੀ ਮਨਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਕਿਉਂਕਿ ਉਨ੍ਹਾਂ ਦਾ ਪਿੰਡ ਵਿਚ ਜਗ੍ਹਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਸਬੰਧੀ ਉਸਨੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੋਲੀਆਂ ਚਲਾਈਆਂ।
ਵਿਆਹ ਵਾਲੇ ਘਰ ’ਚ ਜਾਗੋ ਸਮਾਗਮ ਦੌਰਾਨ ਗੁਆਂਢੀ ਨੇ ਚਲਾ ਦਿੱਤੀਆਂ ਗੋਲੀਆਂ, ਲਾੜੇ ਦਾ ਚਚੇਰਾ ਭਰਾ ਜਖ਼ਮੀ
December 5, 20240

Related Articles
May 3, 20210
ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਚੁੱਕਿਆ ਵੱਡਾ ਕਦਮ ਅਤੇ ਲੋਕਾਂ ਤੋਂ ਕੀਤੀ ਸਹਿਯੋਗ ਦੀ ਮੰਗ
ਲੁਧਿਆਣਾ (ਤਰਸੇਮ ਭਾਰਦਵਾਜ)-ਅਸਥਾਈ ਕੋਵਿਡ ਹਸਪਤਾਲਾਂ ਰਾਹੀਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਮੈਰੀਟੋਰੀਅਸ ਸਕੂਲ ਅਤੇ ਕਮਿਊਨਿਟੀ ਹੈਲਥ ਸੈਂਟਰ&
Read More
February 4, 20220
ਜਗਰਾਓਂ ਦੀ 109 ਸਾਲਾਂ ਬੇਬੇ ਭਗਵਾਨ ਕੌਰ ਇਸ ਵਾਰ ਫਿਰ ਵੋਟ ਪਾਉਣ ਲਈ ਤਿਆਰ, ਆਖੀ ਵੱਡੀ ਗੱਲ
ਪੰਜਾਬ ਵਿਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਹੈ। ਜਗਰਾਓਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 109 ਸਾਲਾ ਬੇਬੇ ਭਗਵਾਨ ਕੌਰ ਵੀ ਵੋਟ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਬੇਬੇ ਨ
Read More
April 26, 20230
छत्तीसगढ़: नक्सली हमले के बाद अमित शाह ने सीएम बघेल से की बात, हर संभव मदद का दिया आश्वासन
छत्तीसगढ़ के दंतेवाड़ा में नक्सली हमले में आज 10 जवान शहीद हो गए. बताया जा रहा है कि आईईडी ब्लास्ट में एक नागरिक की भी मौत हो गई है। सभी जवान डीआरजी के हैं। केंद्रीय गृह मंत्री अमित शाह ने छत्तीसगढ़ क
Read More
Comment here