ਅੱਜ ਦੁਪਹਿਰ ਪਿੰਡ ਖੀਰਨੀਆਂ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਉਸ ਸਮੇਂ ਬੱਚਿਆਂ ਵਿੱਚ ਡਰ ਦਾ ਮਾਹੌਲ ਬਣਿਆ ਜਦੋਂ ਉੱਡਦਾ ਡੂਮਣਾ ਆ ਕੇ ਬੱਚਿਆਂ ਦੇ ਲੜ ਗਿਆ, ਬੱਚਿਆਂ ਦੇ ਨਾਲ ਸਕੂਲ ਦੀ ਇੱਕ ਅਧਿਆਪਕਾ ਨੂੰ ਵੀ ਇਸ ਡੂਮਣੇ ਨੇ ਜ਼ਖਮੀ ਕੀਤਾ, ਅੱਜ ਬੱਚੇ ਜਦੋਂ ਆਪਣਾ ਦੁਪਹਿਰ ਦਾ ਖਾਣਾ ਖਾ ਕੇ ਗਰਾਊਂਡ ਵਿੱਚ ਆਪਣੀ ਕਲਾਸ ਵਿੱਚ ਬੈਠੇ ਸਨ ਤਾਂ ਇਹ ਘਟਨਾ ਵਾਪਰੀ, ਮੰਜ਼ਰ ਇਨਾ ਭਿਆਨਕ ਸੀ ਕਿ ਜਦੋਂ ਇਹ ਡੂਮਨਾ ਬੱਚਿਆਂ ਦੇ ਲੜ ਲੜਿਆ ਤਾਂ ਬੱਚੇ ਮੈਡਮ ਬਚਾਓ, ਮੈਡਮ ਬਚਾਓ ਕਹਿ ਕੇ ਰੌਲਾ ਪਾਉਣ ਲੱਗੇ ਜਦੋਂ ਮੈਡਮ ਨੇ ਇਸ ਮੰਜ਼ਰ ਨੂੰ ਦੇਖਿਆ ਤਾਂ ਮੈਡਮ ਬੱਚਿਆਂ ਨੂੰ ਬਚਾਉਣ ਦੇ ਲਈ ਉਨਾਂ ਵੱਲ ਭੱਜੇ ਅਤੇ ਮੈਡਮ ਨੂੰ ਵੀ ਡੂਮਣੇ ਨੇ ਵੱਢ ਲਿਆ , ਜਿਹੜੇ ਬੱਚਿਆਂ ਨੂੰ ਡੂਮਣੇ ਨੇ ਕੱਟਿਆ ਉਹ ਤੀਸਰੀ ਅਤੇ ਚੌਥੀ ਜਮਾਤ ਦੇ ਸਨ , ਇਹਨਾਂ ਬੱਚਿਆਂ ਵਿੱਚੋਂ ਕੁਝ ਬੱਚੇ ਡੂਮਨਾ ਲੜਨ ਤੋਂ ਬਾਅਦ ਵੀ ਆਪਣੀ ਮੈਡਮ ਨੂੰ ਬਚਾਉਣ ਲਈ ਪ੍ਰਯਤਨ ਕਰ ਰਹੇ ਸਨ| ਜਦੋਂ ਸਕੂਲ ਦੇ ਵਿੱਚ ਰੌਲਾ ਪੈ ਰਿਹਾ ਸੀ ਤਾਂ ਸਕੂਲ ਦੇ ਪਾਸ ਵਾਲੇ ਘਰ ਦੀ ਇੱਕ ਔਰਤ ਨੇ ਆਪਣੇ ਸੁੱਕਣੇ ਪਾਏ ਹੋਏ ਕੱਪੜਿਆਂ ਨੂੰ ਅੱਗ ਲਗਾ ਕੇ ਧੂਆਂ ਕੀਤਾ ਅਤੇ ਬੱਚਿਆਂ ਦੀ ਰੱਖਿਆ ਕੀਤੀ । ਇਹਨਾਂ ਪੰਜ ਬੱਚਿਆਂ ਅਤੇ ਅਧਿਆਪਕਾਂ ਨੂੰ ਸਮਰਾਲਾ ਦੇ ਕੌਸ਼ਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਬੱਚੇ ਅਤੇ ਅਧਿਆਪਕਾਂ ਦੀ ਸਥਿਤੀ ਠੀਕ ਦੱਸੀ ਜਾ ਰਹੀ ਹੈ।
ਪ੍ਰਾਇਮਰੀ ਸਕੂਲ ਦੇ 5 ਬੱਚਿਆਂ ਅਤੇ ਇੱਕ ਅਧਿਆਪਕ ਦੇ ਲੜਿਆ ਡੂਮਣਾ,ਸਕੂਲ ਵਿੱਚ ਮੱਚੀ ਹਾਹਾਕਾਰ |
December 5, 20240

Related Articles
January 30, 20230
Under-19 Women’s World Cup winning Indian team will be rich, BCCI has announced to give so many crores of rupees
Board of Control for Cricket in India (BCCI) Secretary Jai Shah has announced a prize money of Rs 5 crore to the Indian team that won the Women's Under-19 T-20 World Cup title. India won the final in
Read More
October 14, 20230
जगन्नाथ मंदिर में हुआ ड्रेस कोड लागू
भारत में पश्चिमी सभ्यता का चलन बहोत ज्यादा बढ़ गया है। इतना की लोग मंदिरों में भी छोटे और फाटे कपड़ों में दिखाई दते है। कुछ समय से भारत के कुछ मंदिरों में छोटे कपड़ों को ले कर सख्त कदम उठाते हुए वेस्टर्न
Read More
December 22, 20210
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਟੀਕਾ ਨਹੀਂ ਲੁਆ ਸਕੇ ਹੋ ਤਾਂ ਸੈਲਰੀ ਵੀ ਭੁੱਲ ਹੀ ਜਾਓ। ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦਾ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਐੱਚ. ਆਰ. ਐ
Read More
Comment here