ਮਾਮਲਾ ਅੰਮ੍ਰਿਤਸਰ ਦੇ ਪਿੰਡ ਮਹਿਮਾ ਤੋ ਸਾਹਮਣੇ ਆਇਆ ਹੈ ਜਿਥੋ ਦੀ ਰਹਿਣ ਵਾਲੀ ਨਬਾਲਿਗ ਲੜਕੀ ਪ੍ਰੇਮ ਪਸੰਗਾ ਦੀ ਭੇਟ ਚੜ ਜਾਨ ਗਵਾ ਬੈਠੀ ਹੈ ਅਤੇ ਬੇਟੀ ਦੀ ਮੌਤ ਉਪਰੰਤ ਪਰਿਵਾਰਕ ਮੈਬਰਾ ਵਲੋ ਪ੍ਰੇਮੀ ਲੜਕੇ ਸਾਹਿਲ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਜ਼ਹਿਰੀਲਾ ਪਦਾਰਥ ਪਿਲਾ ਜਾਨੋ ਮਾਰਨ ਦੇ ਦੌਸ਼ ਲਗਾਉਦਿਆ ਪੁਲਿਸ ਕੋਲੋ ਇਨਸ਼ਾਫ ਦੀ ਮੰਗ ਕੀਤੀ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰ ਅਤੇ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹਨਾ ਦੀ 16 ਸਾਲਾਂ ਨਬਾਲਿਗ ਲੜਕੀ ਦਾ ਸਾਹਿਲ ਨਾਮਕ ਲੜਕੇ ਨਾਲ ਪ੍ਰੇਮ ਸੰਬੰਧ ਸੀ ਜਿਸਦੇ ਚਲਦੇ ਲੜਕੇ ਵਲੋ ਉਸਦੀ ਫੋਟੋ ਅਤੇ ਵੀਡੀਓ ਬਣਾ ਲੜਕੀ ਨੂੰ ਵਿਆਹ ਕਰਵਾਉਣ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਲੜਕੀ ਨੂੰ ਘਰੋ ਭਜਾ ਕੇ ਲੈ ਗਿਆ ਅਤੇ ਜਦੋ ਅਸੀ ਲੜਕੀ ਘਰ ਲੈ ਕੇ ਆਏ ਤਾਂ ਲੜਕੀ ਦੀ ਹਾਲਤ ਵਿਗੜਨ ਨਾਲ ਉਸਦੀ ਮੌਤ ਹੋ ਗਈ ਜਿਸਦੇ ਲਈ ਲੜਕਾ ਪਰਿਵਾਰ ਕਸੂਰਵਾਰ ਹੈ ਜਿਹਨਾ ਸਾਡੀ ਧੀ ਮਾਰ ਦਿੱਤੀ। ਅਸੀ ਪੁਲੀਸ ਪ੍ਰਸ਼ਾਸਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ। ਉਧਰ ਪੁਲੀਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਵਲੋ ਲੜਕੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।