ਅੰਮ੍ਰਿਤਸਰ ਦੇ ਕਸਬਾ ਬਿਆਸ ਨੇੜੇ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਇੱਟਾਂ ਦੀ ਭਰੀ ਟਰਾਲੀ ਦੀ ਬੱਸ ਦੇ ਨਾਲ ਟੱਕਰ ਹੋਣ ਦੇ ਕਰਕੇ ਦੋ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜ ਦੇ ਕਰੀਬ ਸਵਾਰੀਆਂ ਗੰਭੀਰ ਰੂਪ ਨਾਲ ਜਖਮੀ ਹੋਈਆਂ ਹਨ ਜਿਨਾਂ ਨੂੰ ਪਹਿਲਾਂ ਰਾਧਾ ਸੁਆਮੀ ਬਿਆਸ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ। ਤੇ ਹੁਣ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਉੱਥੇ ਇਹ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਬਾਬਾ ਬਕਾਲਾ ਮੋੜ ਤੋਂ ਇੱਕ ਟਰਾਲੀ ਇੱਟਾਂ ਦੀ ਭਰੀ ਸੀ ਤੇ ਇੱਕ ਨਿਜੀ ਕੰਪਨੀ ਦੀ ਬਸ ਜੋ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾ ਰਹੀ ਸੀ ਤੇ ਉਹ ਟੇਕ ਕਰਦੇ ਹੋਏ ਬਸ ਤੇ ਟਰਾਲੀ ਦਾ ਜ਼ਬਰਦਸਤ ਐਕਸੀਡੈਂਟ ਹੋ ਗਿਆ ਜਿਸ ਦੇ ਚਲਦੇ ਬੱਸ ਵਿੱਚ ਸਵਾਰ ਪੰਜ ਦੇ ਕਰੀਬ ਲੋਕ ਜ਼ਖਮੀ ਹੋ ਗਏ ਤੇ ਦੋ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਇਸ ਦੇ ਵਿੱਚ ਬੱਸ ਦੇ ਕੰਡਕਟਰ ਦੀ ਮੌਕੇ ਤੇ ਮੌਤ ਹੋ ਗਈ ਕਿ ਗੰਭੀਰ ਰੂਪ ਜਖਮੀ ਹੋਏ ਲੋਕਾਂ ਨੂੰ ਰਾਧਾ ਸਵਾਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪੁਹੰਚੇ ਹਾਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਬਾਬਾ ਬੁੱਢਾ ਟਰਾਂਸਪੋਰਟ ਕੰਪਨੀ ਦੀ ਬੱਸ ਸੀ ਜਿਸ ਦਾ ਇਹ ਐਕਸੀਡੈਂਟ ਹੋਇਆ ਹੈ ਫਿਲਹਾਲ ਬੱਸ ਨੂੰ ਅਸੀਂ ਥਾਣੇ ਲਿਜਾ ਰਹੇ ਹਾਂ ਤੇ ਦੋਵੇਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਬੱਸ ਦੀ ਭਿਆਨਕ ਟੱਕਰ ਨੇ ਵਿਛਾ ਦਿੱਤੀਆਂ ਲਾਸ਼ਾਂ, ਸੜਕ ‘ਤੇ ਹੀ ਪੈ ਰਹੇ ਵੈਣ, ਨਹੀਂ ਵੇਖ ਹੁੰਦਾ ਖੂਨੀ ਮੰਜ਼ਰ
December 5, 20240

Related Articles
May 20, 20210
“No One Left But You”: 5-Month-Old Gazan Pulled From Dead Mother’s Arms
After the strikes, rescue workers pulled the five-month-old from the arms of his dead mother early Saturday, one of his tiny legs fractured in three places.
Inside a Gaza hospital, Mohammad al-Hadi
Read More

January 28, 20210
18 ਸਾਲ ਦੀ ਨਾਜਾਇਜ ਜੇਲ ਕਟ ਕੇ ਪਰਤੀ ਹਸੀਨਾ ਬੇਗਮ : ਦੱਸੀ ਕਿੰਝ ਔਖੇ ਹਾਲਾਤ ‘ਚ ਕੱਟੀ 18 ਸਾਲ ਦੀ ਜੇਲ
ਇਹ ਹੈ 65 ਸਾਲਾਂ ਹਸੀਨਾ ਬੇਗਮ ਜੋ ਤਕਰੀਬਨ ਪਿੱਛਲੇ 18 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿੱਛੜ ਗਈ ਸੀ ਅਤੇ ਪਾਕਿਸਤਾਨ ਦੀ ਜੇਲ੍ਹ ‘ਚ 18 ਸਾਲ ਬੁਢਾਪਾ ਕੱਟਣ ਤੋਂ ਬਾਅਦ ਹਸੀਨਾ ਬੇਗਮ ਹੁਣ ਭਾਰਤ ਵਾਪਸ ਪਰਤ ਆਈ ਹੈ। ਜ਼ਿਕਰਯੋਗ ਹੈ ਕਿ ਹਸੀਨਾ ਬੇਗਮ ਆ
Read More
November 9, 20210
ਪੰਜਾਬ ਕਾਂਗਰਸ ‘ਚ ਵੱਡਾ ਧਮਾਕਾ, MLA ਫਤਿਹ ਜੰਗ ਨੇ ਮੰਗਿਆ ਰੰਧਾਵਾ ਦਾ ਅਸਤੀਫਾ
ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਲੀਹਲ ਨੂੰ ਵਧੀਕ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਾਦੀਆਂ ਦੇ ਵਿਧਾਇਕ ਫਤਿਹ ਜੰਗ ਬਾਜਵਾ ਨੇ ਮੰਗਲਵਾਰ ਨੂੰ ਰੰਧਾਵਾ ਦਾ ਨੈਤਿਕ ਆਧਾਰ ‘ਤੇ ਅਸਤੀਫਾ ਮੰਗਿਆ।
ML
Read More
Comment here