ਅੰਮ੍ਰਿਤਸਰ ਉੱਤਰੀ ਭਾਰਤ ਚ ਸ਼ੀਤ ਲਹਿਰ ਦਾ ਪ੍ਰਕੋਪ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਸ਼ਹਿਰ ਭਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਕੀਰਤਨ ਵਾਲ਼ੇ ਦਿਨ ਕੋਹਰਾ ਵਧਣਾ ਸ਼ੁਰੂ ਹੋ ਗਿਆ ਹੈ ਤੇ ਜੇ ਕਰ ਗੱਲ ਕੀਤੀ ਜਾਵੇ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਇਸ ਵੇਲੇ ਕੜਾਕੇ ਦੀ ਠੰਡ ਦੀ ਚਪੇਟ ਚ ਹੈ ਅੱਜ ਪਹਿਲੇ ਦਿਨ ਗੁਰੂ ਨਗਰੀ ਤੇ ਆਸ ਪਾਸ ਦੇ ਇਲਾਕਿਆਂ ਚ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ ਜਿਤੇ ਚਲਦੇ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ ਹੈ। ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇਥੋਂ ਤੱਕ ਹੀ ਰੇਲਵੇ ਲਾਈਨਾਂ ਤੱਕ ਵੀ ਨਜ਼ਰ ਨਹੀਂ ਆ ਰਹੀਆਂ ਲਗਦਾ ਹੈ ਕਿ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋਣਗੇ। ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ ਤੇ ਵਿਜੀਬਿਲਟੀ ਨਾ ਮਾਤਰ ਰਹੀ ਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ। ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫ਼ਤਾਰ ਵੀ ਸੁਸਤ ਹੋਈ ਹੈ ਤੇ ਅਨੇਕਾਂ ਗੱਡੀਆਂ ਤੈਅ ਸਮੇ ਤੋਂ ਪਛੜ ਕੇ ਚੱਲ ਰਹੀਆਂ ਹਨ। ਲੋਕ ਆਪਣੇ ਵਹੀਕਲਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਮਜਬੂਰ ਹੋ ਰਹੇ ਹਨ। ਉਧਰ ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਲੋਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ ਤੇ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਗਰਮ ਕੱਪੜਿਆਂ ਚ ਲਪੇਟ ਕੇ ਘਰੋਂ ਨਿਕਲ ਰਹੇ ਹਨ । ਸਕੂਲੀ ਬੱਚੇ ਸਕੂਲ ਜਾਣ ਤੇ ਲੋਕ ਦਫਤਰ ਜਾਂ ਕੰਮਾਂ ਕਾਰਾਂ ਤੋਂ ਲੈਟ ਹੋ ਰਹੇ ਹਨ ।
ਅੱਜ ਗੁਰੂ ਨਗਰੀ ਅੰਮ੍ਰਿਤਸਰ ਨੂੰ ਧੁੰਦ ਦੀ ਚਾਦਰ ਨੇ ਲਿਆ ਆਪਣੀ ਚਪੇਟ ਚ
November 14, 20240
Related Articles
February 16, 20230
The death of a young man who had been missing for 4 days in Amritsar, his dead body was found hanging in the garden in front of the jail
The body of a young man was found hanging in the garden of Nakha located in front of Fatahpur Central Jail in Amritsar. The deceased has been identified as Vishal alias Tower resident of Fatehpur. It
Read More
September 26, 20220
ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ 12 ਮਰੀਜ਼ ਫਰਾਰ, ਰਾਤ ਸਮੇਂ ਦਰਵਾਜ਼ਾ ਤੋੜ ਭੱਜੇ
ਪੰਜਾਬ ਦੇ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਛੁਡਾਊਣ ਲਈ ਦਾਖਲ 12 ਮਰੀਜ਼ ਐਤਵਾਰ ਰਾਤ ਨੂੰ ਦਰਵਾਜ਼ਾ ਤੋੜ ਕੇ ਫਰਾਰ ਹੋ ਗਏ। ਜਦੋਂ ਸਵੇਰੇ ਉਥੇ ਤਾਇਨਾਤ ਮੁਲਾਜ਼ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ
Read More
September 5, 20220
ਮਗਰਮੱਛ ਦੇ ਹਮਲੇ ਨਾਲ ਔਰਤ ਦੀ ਖ਼ੌਫ਼ਨਾਕ ਮੌਤ, ਘਸੀਟ ਕੇ ਨਦੀ ‘ਚ ਲਿਜਾ ਖਾ ਲਿਆ ਪੂਰਾ ਪੈਰ
ਬਹਿਰਾਇਚ ਵਿੱਚ ਐਤਵਾਰ ਨੂੰ ਇੱਕ ਖੌਫਨਾਕ ਘਟਨਾ ਸਾਹਮਣੇ ਆਈ, ਜਿਥੇ ਮਗਰਮੱਛ ਨੇ ਇਕ ਔਰਤ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਔਰਤ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਗਰਮੱਛ ਨੇ ਔਰਤ ਦਾ ਪੈਰ ਖਾ ਲਿਆ ਹੈ।
ਪਿੰਡ ਰਾਮਵ੍ਰਿਕਸ਼ ਦੇ ਰਹ
Read More
Comment here