Site icon SMZ NEWS

ਅੱਜ ਗੁਰੂ ਨਗਰੀ ਅੰਮ੍ਰਿਤਸਰ ਨੂੰ ਧੁੰਦ ਦੀ ਚਾਦਰ ਨੇ ਲਿਆ ਆਪਣੀ ਚਪੇਟ ਚ

ਅੰਮ੍ਰਿਤਸਰ ਉੱਤਰੀ ਭਾਰਤ ਚ ਸ਼ੀਤ ਲਹਿਰ ਦਾ ਪ੍ਰਕੋਪ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਸ਼ਹਿਰ ਭਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਕੀਰਤਨ ਵਾਲ਼ੇ ਦਿਨ ਕੋਹਰਾ ਵਧਣਾ ਸ਼ੁਰੂ ਹੋ ਗਿਆ ਹੈ ਤੇ ਜੇ ਕਰ ਗੱਲ ਕੀਤੀ ਜਾਵੇ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਇਸ ਵੇਲੇ ਕੜਾਕੇ ਦੀ ਠੰਡ ਦੀ ਚਪੇਟ ਚ ਹੈ ਅੱਜ ਪਹਿਲੇ ਦਿਨ ਗੁਰੂ ਨਗਰੀ ਤੇ ਆਸ ਪਾਸ ਦੇ ਇਲਾਕਿਆਂ ਚ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ ਜਿਤੇ ਚਲਦੇ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ ਹੈ। ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇਥੋਂ ਤੱਕ ਹੀ ਰੇਲਵੇ ਲਾਈਨਾਂ ਤੱਕ ਵੀ ਨਜ਼ਰ ਨਹੀਂ ਆ ਰਹੀਆਂ ਲਗਦਾ ਹੈ ਕਿ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋਣਗੇ। ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ ਤੇ ਵਿਜੀਬਿਲਟੀ ਨਾ ਮਾਤਰ ਰਹੀ ਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ। ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫ਼ਤਾਰ ਵੀ ਸੁਸਤ ਹੋਈ ਹੈ ਤੇ ਅਨੇਕਾਂ ਗੱਡੀਆਂ ਤੈਅ ਸਮੇ ਤੋਂ ਪਛੜ ਕੇ ਚੱਲ ਰਹੀਆਂ ਹਨ। ਲੋਕ ਆਪਣੇ ਵਹੀਕਲਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਮਜਬੂਰ ਹੋ ਰਹੇ ਹਨ। ਉਧਰ ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਲੋਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ ਤੇ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਗਰਮ ਕੱਪੜਿਆਂ ਚ ਲਪੇਟ ਕੇ ਘਰੋਂ ਨਿਕਲ ਰਹੇ ਹਨ । ਸਕੂਲੀ ਬੱਚੇ ਸਕੂਲ ਜਾਣ ਤੇ ਲੋਕ ਦਫਤਰ ਜਾਂ ਕੰਮਾਂ ਕਾਰਾਂ ਤੋਂ ਲੈਟ ਹੋ ਰਹੇ ਹਨ ।

Exit mobile version