ਥਾਣਾ ਤ੍ਰਿਪੜੀ ਦੇ ਅਧੀਨ ਪੈਂਦੇ ਇੱਕ ਮਹੱਲੇ ਦੇ ਵਿੱਚ ਵਿਆਹ ਸਮਾਗਮ ਵਿੱਚ ਗਵਾਂਡੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ ਪਤੀ ਪਤਨੀ ਜਖਮੀ ਹੋ ਗਈ ਜਿਨਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਖਮੀ ਵਿਅਕਤੀ ਨੇ ਮੱਖਣ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰਕ ਵਿਆਹ ਚੱਲ ਰਿਹਾ ਸੀ ਅਤੇ ਗਵਾਂਡੀਆਂ ਵੱਲੋਂ ਸਾਡੇ ਘਰ ਉੱਪਰ ਹਮਲਾ ਕੀਤਾ ਗਿਆ ਅਤੇ ਜਿਸ ਵਿੱਚ ਮੇਰੀ ਪਤਨੀ ਮਨਪ੍ਰੀਤ ਕੌਰ ਜਖਮੀ ਹੋ ਗਈ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਹਥਿਆਰਾਂ ਸਮੇਤ ਵਿਆਹ ਵਾਲੇ ਘਰ ਦੇ ਵਿੱਚ ਵੜਦੇ ਦਿਖਾਈ ਦੇ ਰਹੇ ਹਨ