ਪਟਿਆਲਾ ਦੇ ਮਸ਼ਹੂਰ CAKE ਐਂਡ BAKE ਪਤਨੀ ਦੇ ਜਨਮਦਿਨ ਮੌਕੇ ਪਤੀ ਵੱਲੋਂ ONLINE ZOMATO ਜਰੀਏ ਮੰਗਵਾਇਆ CAKE ਖ਼ਰਾਬ ਨਿਕਲਿਆ ਹੈ ਦੱਸ ਦੇਈਏ ਕੀ ਪਰਿਵਾਰ ਵੱਲੋਂ ਆਹ CAKE 370 ਰੁਪਏ ਦਾ ਮੰਗਵਾਇਆ ਗਿਆ ਸੀ ਜਿਸ ਵਿੱਚ ਫੰਗਸ ਨਿਕਲੀ ਹੈ ਜਿਸਤੋ ਬਾਅਦ ਗੁੱਸੇ ਵਿੱਚ ਆਇਆ ਪੂਰਾ ਪਰਿਵਾਰ ਕੇਕ ਲੈ ਕੇ ਜਿਸ ਦੁਕਾਨ ਤੋਂ ਕੇਕ ਆਰਡਰ ਕੀਤਾ ਗਿਆ ਸੀ ਉਸ ਦੁਕਾਨ ਦੇ ਉੱਪਰ ਪਹੁੰਚ ਗਿਆ ਤੇ ਹੰਗਾਮਾ ਕਰ ਦਿੱਤਾ ਜਿਸ ਔਰਤ ਦਾ ਜਨਮਦਿਨ ਸੀ ਉਸ ਵੱਲੋਂ ਵੀਡੀਓ ਬਣਾਕੇ ਵਾਇਰਲ ਕੀਤੀ ਹੈ ਤੇ ਸਿਹਤ ਵਿਬਾਗ ਦੀ ਟੀਮ ਨੂੰ ਵੀ ਮੌਕੇ ਤੇ ਫੋਨ ਕਰਕੇ ਬੁਲਾਇਆ ਗਿਆ ਅਤੇ ਮੌਕੇ ਤੇ ਪਹੁੰਚ ਕੇ ਸਿਹਤ ਮਹਿਕਮੇ ਦੀ ਟੀਮ ਨੇ ਇਸ ਬੈਕਰੀ ਦੀ ਦੁਕਾਨ ਤੋਂ ਕੇਕ ਦੇ ਸੈਂਪਲ ਭਰੇ ਇਹ ਦੁਕਾਨ ਪਟਿਆਲਾ ਦੇ ਆਰੀਆ ਸਮਾਜ ਚੋਂ ਤੋਂ ਕੁਝ ਹੀ ਦੂਰੀ ਤੇ ਸਥਿਤ ਲਹੋਰੀ ਗੇਟ ਇਲਾਕੇ ਦੇ ਵਿੱਚ ਹੈ ਤੇ ਖਾਸ ਤੌਰ ਤੇ ਇਹ ਵੀ ਹੈ ਕੀ ਇਹ ਪਟਿਆਲਾ ਦੀ ਮਸ਼ਹੂਰ CAKE ਐਂਡ BAKE ਦੀ ਦੁਕਾਨ ਹੈ