ਅੰਮ੍ਰਿਤਸਰ ਅੱਜ ਸਵੇਰ ਤੋਂ ਹੋ ਰਹੀ ਹੈ ਛੰਮ ਛੰਮ ਕਰਦੀ ਤੇਜ਼ ਬਾਰਿਸ਼ ਕਾਰਨ ਅੰਮ੍ਰਿਤਸਰ ਦਾ ਹੈਰੀਟੇਜ ਸਟਰੀਟ ਪੂਰੀ ਤਰਾਂ ਬਾਰਿਸ਼ ਦੇ ਪਾਣੀ ਵਿਚ ਡੂਬਿਆ ਨਜ਼ਰ ਆਇਆ। ਕਰੋੜਾਂ ਦੀ ਲਾਗਤ ਨਾਲ ਬਣੇ ਅੰਮ੍ਰਿਤਸਰ ਦੇ ਹਾਰਟ ਹੈਰੀਟੇਜ ਸਟਰੀਟ ‘ਚ ਪਾਣੀ ਦੀ ਨਿਕਾਸੀ ਦਾ ਮਾੜਾ ਹਾਲ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵਕ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਹੋਈ ਬਾਰਿਸ਼ ਨੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮ ਦੀ ਪੋਲ ਖੋਲ੍ਹਦਾ ਨਜ਼ਰ ਆਇਆ। ਬਾਹਰੋਂ ਤੋਂ ਆਉਣ ਵਾਲਿਆਂ ਸੰਗਤਾਂ, ਕਈ ਰਾਜਨੀਤਿਕ ਹਸਤੀਆਂ ਅਤੇ ਮਹਾਨ ਸ਼ਖ਼ਸੀਅਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਇਸੇ ਰਸਤੇ ਤੋਂ ਪਹੁੰਚਦਿਆਂ ਹਨ ਜਿਸ ਦਾ ਕਿ ਕੁਝ ਕੁ ਸਮੇਂ ਦੀ ਬਾਰਿਸ਼ ਨਾਲ ਜਲਥਲ ਹੋਣਾ ਅੰਮ੍ਰਿਤਸਰ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ। ਇਹਨਾਂ ਹੀ ਨਹੀਂ ਇਸ ਤੋਂ ਇਲਾਵਾ ਸ਼ਹੀਦਾਂ ਦੇ ਯਾਦਗਾਰੀ ਸਮਾਰਕ ਜਲ੍ਹਿਆਂਵਾਲਾ ਬਾਗ ਨੂੰ ਜਾਣ ਲਈ ਗੌਰਤਲਬ ਹੈ ਕਿ ਅੰਮ੍ਰਿਤਸਰ ਵੀ ਯਾਤਰੂ ਇਸੇ ਰਸਤੇ ਤੋਂ ਹੋ ਕੇ ਜਾਂਦੇ ਗੁਰੂਨਗਰੀ ਵਿਖੇ ਸ੍ਰੀ ਹਰਿਮੰਦਰ ਸਾਹਿਬ ਹਨ । ਹੁਣ ਦੇਖਣਾ ਇਹ ਹੋਵੇਗਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਸਤੇ ਹੈਰੀਟੇਜ ਸਟਰੀਟ ਹੀ ਇਹ ਮੇਨ ਰਸਤਾ ਹੈ ਹੁਣ ਪ੍ਰਸ਼ਾਸਨ ਇਸ ਵੱਲ ਕਦੋ ਧਿਆਨ ਮਾਰਦਾ ਹੈ ਜਿਥੋਂ ਕਿ ਦੇਸਾਂ ਵਿਦੇਸ਼ਾਂ ਆਈ ਸੰਗਤ ਦਾ ਪ੍ਰਸ਼ਾਸਨ ਦੀ ਅਣਗਹਿਲੀ ਵਲ ਧਿਆਨ ਜਾਵੇਗਾ ।ਉਥੇ ਹੀ ਤੜਕਸਾਰ ਦੀ ਹੋ ਰਹੀ ਬਰਸਾਤ ਨਾਲ ਮੌਸਮ ਤੇ ਸੁਹਾਵਨਾ ਹੋਇਆ ਹੈ ਲੋਕਾਂ ਨੂੰ ਗਰਮੀ ਤੋਂ ਵੀ ਨਿਜਾਤ ਮਿਲੀ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਵੇਖ ਸਕਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਬਰਸਾਤ ਦਾ ਪਾਣੀ ਭਰ ਆਇਆ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਤੇ ਇਸਦਾ ਮਾੜਾ ਅਸਰ ਨਜ਼ਰ ਨਾ ਆਵੇ ਇਸ ਦੀ ਵਧੀਆ ਦਿੱਖ ਨਜ਼ਰ ਆਵੇ, ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਹੈਰੀਟੇਜ ਸਟਰੀਟ ਵੱਲ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ |
ਪ੍ਰਸ਼ਾਸਨ ਦੀ ਪੋਲ ਖੋਲ ਰਿਹਾ ਬਾਰਿਸ਼ ਦਾ ਪਾਣੀ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਕਦੋਂ ਝਾਕ ਮਾਰੇਗਾ |
August 21, 20240
Related Articles
July 17, 20240
ਨ/ਸ਼ੀ/ਲੇ ਪਦਾਰਥ ਦੀ ਵਰਤੋਂ ਕਰਨ ਕਾਰਨ ਦੋ ਨੌਜਵਾਨਾਂ ਨੇ ਜ਼ਿੰਦਗੀ ਨੂੰ ਕਿਹਾ ਅ/ਲ/ਵਿ/ਦਾ…. ,ਭੇਦ ਭਰੇ ਹਾਲਾਤਾਂ ਚ ਮਿਲੀ ਮਿ.ਰ/ਤ./ਕ ਦੀ ਦੇਹ..
ਸੂਬੇ ਭਰ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਲਗਾਤਾਰ ਆਪਰੇਸ਼ਨ ਚਲਾ ਰਹੀ ਹੈ ਉੱਥੇ ਹੀ ਅੱਜ ਮੁੱਖ ਮੰਤਰੀ ਤੇ ਜ਼ਿਲ੍ਹਾ ਸੰਗਰੂਰ ਦੇ ਸਬ ਡਿਵੀਜ਼ਨ ਭਵਾਨੀਗੜ੍ਹ ਦੋ ਨੌਜਵਾਨਾਂ ਦੀ ਡੈਡ ਬਾਡੀ ਮਿੱਲੀ. ਮ੍ਰਿਤਕ ਨੌਜਵਾਨਾਂ ਦੀ ਜਾਣਕਾਰੀ
Read More
July 2, 20220
DGP ਭਾਵਰਾ ਜਾਣਗੇ 2 ਮਹੀਨੇ ਦੀ ਛੁੱਟੀ ‘ਤੇ, ਯਾਦਵ ਜਾਂ ਸਿੱਧੂ ਨੂੰ ਦਿੱਤਾ ਜਾ ਸਕਦਾ ਕਾਰਜਕਾਰੀ ਡੀਜੀਪੀ ਦਾ ਚਾਰਜ
ਪੰਜਾਬ ਨੂੰ ਜਲਦ ਨਵਾਂ ਡੀਜੀਪੀ ਮਿਲੇਗਾ। ਮੌਜੂਦਾ DGP ਵੀਕੇ ਭਾਵਰਾ ਕੇਂਦਰ ਵਿਚ ਜਾਣਗ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਭਾਵਰਾ ਨੇ 2 ਮਹੀਨੇ ਦੀ ਛੁੱਟੀ ਅਪਲਾਈ ਕਰ ਦਿੱਤੀ
Read More
May 29, 20210
ਭਾਰਤ ‘ਚ ਮਹਿੰਗਾ ਹੋਵੇਗਾ ਹਵਾਈ ਸਫ਼ਰ, ਜਾਣੋ ਤੁਹਾਡੀ ਜੇਬ ‘ਤੇ ਕਦੋਂ ਅਤੇ ਕਿੰਨਾ ਪਾਏਗਾ ਪ੍ਰਭਾਵ
ਪੈਟਰੋਲ ਅਤੇ ਡੀਜ਼ਲ ਕਾਰਨ ਸੜਕੀ ਆਵਾਜਾਈ ਪਹਿਲਾਂ ਹੀ ਮਹਿੰਗੀ ਸੀ, ਹੁਣ ਦੇਸ਼ ਦੇ ਅੰਦਰ ਹਵਾਈ ਯਾਤਰਾ (ਘਰੇਲੂ ਹਵਾਈ ਯਾਤਰਾ) ਵੀ ਮਹਿੰਗੀ ਹੋਣ ਜਾ ਰਹੀ ਹੈ। ਦਰਅਸਲ, ਕੇਂਦਰ ਸਰਕਾਰ ਨੇ ਘੱਟੋ ਘੱਟ ਹਵਾਈ ਕਿਰਾਏ ਦੀ ਹੱਦ 16 ਫੀਸਦੀ ਤੱਕ ਵਧਾਉਣ ਦੀ ਪ੍
Read More
Comment here